ਅਧਿਆਪਕ ਦਿਵਸ

2

teachersday    ਪੰਜ ਸਤੰਬਰ ਦਾ ਦਿਨ ਦੇਸ ਵਿਚ ਡਾ ਰਾਧਾ ਕਿਰਸ਼ਨ ਦੇ ਜਨਮ ਦਿਨ ਨੂੰ ਸਮਰਪਿਤ ‘ਅਧਿਆਪਕ ਦਿਵਸ’ ਵਜੋਂ ਮਨਾਇਆ ਜਾਂਦਾ ਹੈ।1948 -49 ਦੌਰਾਨ ਯੂਨੈਸਕੋ ਦੇ ਐਗ਼ਜ਼ੀਕੇਟਿਵ ਤੇ 1962 ਤੋਂ 1967 ਤਕ ਰਾਸ਼ਟਰਪਤੀ ਰਹੇ।ਸੰਸਾਰ ਦਾ ਪਹਿਲਾ ਅਧਿਆਪਕ ਸੁਕਰਾਤ ਸੀ ਜੋ ਵਿਦਿਆਰਥੀਆਂ ਨੂੰ ਸਚ ਪੜਾਉਂਦਾ ਸੀ।ਸਰਕਾਰੀ ਅਧਿਕਾਰੀਆਂ ਨੇ ਬਥੇਰਾ ਕਿਹਾ “ਏਨਾ ਸਚ ਨਾ ਬੋਲ”, ਪਰ ਉਹ ਸਚ ਤੇ ਪਹਿਰਾ ਦਿੰਦਾ ਹੋਇਆ ਜ਼ਹਿਰ ਦਾ ਪਿਆਲਾ ਪੀ ਕੇ ਅਮਰ ਹੋ ਗਿਆ।ਦੇਸ਼ ਦੀ ਪਹਿਲੀ ਔਰਤ ਅਧਿਆਪਕ ਸਵਿਤਰੀ ਬਾਈ ਫੂਲੇ ਸੀ ਜਿਸ ਨੇ ਨਿਰਸੁਆਰਥ, ਪਿਆਰ,ਸਮਾਜਿਕ ਪਰਤੀਬਧਤਾ,ਸਰਲਤਾ ਤੇ ਅਣਥਕ ਯਤਨਾਂ ਨਾਲ ਔਰਤਾਂ ਨੂੰ ਸਿਖਿਆ ਦਾ ਅਧਿਕਾਰ ਲੈ ਕੇ ਦਿਤਾ। ਅਮਰੀਕਾ ਦੀ ਹੈਲਨ ਕੈਲਰ ਬਚੀ ਡੇਢ ਸਾਲ ਦੀ ਉਮਰ ਵਿਚ ਨੇਤਰਹੀਣ ਅਤੇ ਬੋਲੀ ਹੋ ਗਈ।ਉਸਦੇ ਅਧਿਆਪਕ ਐਨੀ ਸੁਲੀਵਾਨ ਨੇ ਮਿਹਨਤ ਨਾਲ ਪੜਾ ਕੇ ਉਸਨੂੰ ਕਈ ਕਿਤਾਬਾਂ ਦਾ ਲੇਖਕ ਬਣਾ ਦਿਤਾ।ਅਜੋਕਾ ਅਧਿਆਪਕ ਹੁਣ ਪਹਿਲਾਂ ਵਾਲਾ ਗੁਰੂ ਨਹੀਂ ਰਿਹਾ।ਅਧਿਆਪਕ ਦਾ ਕੁਝ ਹਿਸਾ ਨੇ ਮੁਨਾਫੇਖੋਰ,ਵਪਾਰੀ ਤੇ ਸੌਦੇਬਾਜ਼ੀ ਦੇ ਚਕਰ ਵਿਚ ਪੈ ਕੇ ਕਿਤੇ ਦੀ ਕਦਰ ਘਟਾ ਦਿਤੀ ਹੈ।ਉਹ ਪੜਾਉਦੇ ਨਹੀਂ ਸਗੋਂ ਚੁਗਲਖੋਰ ਤੇ ਭਿਰਸ਼ਟ ਸਿਆਸਤ ਖੇਡਦੇ ਹਨ।ਨਸ਼ੇੜੀ, ਬਲਾਤਕਾਰੀ ਤੇ ਜਾਤ ਪਾਤ ਪਰਸਤੀ ਅਧਿਆਪਕਾਂ ਨੂੰ ਮੁਅਤਲ ਕਰਨਾ ਚਾਹਿਦਾ ਹੈ।ਕਈi ਅਧਿਆਪਕ ਵਿਦਿਆਰਥੀਆਂ ਨੂੰ ਅਜੇ ਵੀ ਔਲਾਦ ਸਮਝ ਕੇ ਪੜਾਉਂਦੇ ਹਨ। ਗਰੀਬ ਬਚਿਆਂ ਨੂੰ ਕਿਤਾਬਾਂ,ਕਪੜੇ ਲੈ ਕੇ ਦਿੰਦੇ ਤੇ ਫੀਸਾਂ ਕੋਲੋ ਭਰਦੇ ਹਨ।ਹਰ ਵਿਅਕਤੀ ਦੀ ਕਾਮਯਾਬੀ ਪਿਛੇ ਉਸਦੇ ਚੰਗੇ ਅਧਿਆਪਕ ਵਲੋਂ ਮਿਲੀ ਸੇਧ ਤੇ ਮਾਰਗ ਦਰਸ਼ਨ ਦਾi ਸਭ ਤੋਂ ਵਡਾ ਦਰਸ਼ਨ ਹੁੰਦਾ ਹੈ,ਵਿਦਿਆਰਥੀਆਂ ਲਈ
ਮਦਦਗਾਰ ਦੋਸਤ ਤੇ ਚੰਗੇ ਸਲਾਹਕਾਰ ਦੀ ਭੂਮਿਕਾ ਨਿਭਾਉਂਦਾ ਹੈ।ਮਾਂ ਪਿਉ ਤੋਂ ਬਾਅਦ ਬਚੇ ਦੇ ਮਨ ਤੇ ਜਿਆਦਾ ਅਸਰ ਅਧਿਆਪਕ ਦਾ ਪੈਂਦਾ ਹੈ। ਅਧਿਆਪਕਾਂ ਨੂੰ ਵਿਸ਼ੇਸ ਸਤਿਕਾਰ ਦੇਣ ਲਈ ਹਰ ਸਾਲ 5 ਸਤੰਬਰ ਨੂੰ ਸਿਖਿਆ ਖੇਤਰ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਇਸ ਸਾਲ 34 ਅਧਿਆਪਕਾਂ ਨੂੰ ਸਰਕਾਰ ਵਲੋਂ ਸਟੇਟ ਐਵਾਰਡ ਤੇ 26 ਅਧਿਆਪਕਾਂ ਨੂੰ ਪਰਸ਼ੰਸਾ ਪਤਰ ਦਿਤੇ ਜਾ ਰਹੇ ਹਨ।ਪੰਜਾਬ ਦੇ ਮਿਡਲ,ਹਾਈ ਤੇ ਸੀ ਸੰਕੈਡਰੀ ਸਕੂਲਾਂ ਦੀਆਂ 76833 ਪੋਸਟਾਂ ਤੇ ਐਲੀਮੈਂਟਰੀ ਅਧਿਆਪਕਾਂ ਦੀਆਂ 32636 ਪੋਸਟਾਂ ਵਿਚੋਂ ਹਜ਼ਾਰਾ ਖਾਲੀ ਹਨ,ਸੈਂਕੜੇ ਬੇਰੋਜ਼ਗਾਰ ਅਧਿਆਪਕ ਸਰਕਾਰ ਖਿਲਾਫ ਰੋਸ ਮੁਜਹਾਰੇ ਕਰ ਰਹੇ ਹਨ।ਪੰਜਾਬ’ਚ 57ਸਰਕਾਰੀ ਵਿਭਾਗ,ਬੋਰਡ, ਕਾਰਪੋਰੇਸ਼ਨਾਂ ਹਨ ਕਿਸੇ ਵੀ ਵਿਭਾਗ ਨੇ ਆਪਣੇ ਮੁਲਾਜਮਾਂ ਦੀ ਸਿਖਿਆ ਮੰਤਰੀ ਵਾਂਗ ਅਧਿਆਪਕਾਂ ਦੀ ਕਲਾਸ ਨਹੀ ਲਾਈ ਤੇ ਨਾ ਹੀ ਮੀਡੀਆ ਵਿਚ ਜਲੀਲ ਕੀਤਾ,ਇਹ ਰਾਜਨੀਤਿਕ ਦਖਲ ਬੰਦ ਹੋਣਾ ਚਾਹਿਦਾ ਹੈ।ਅਧਿਆਪਕਾਂ ਤੋਂ ਜਿਆਦਾ ਗੈਰ ਵਿਦਿਅਕ ਕੰਮ ਲਏ ਜਾਂਦੇ ਹਨ,ਇਨਾਂ ਤੋਂ ਇਲਾਵਾ ਡਾਕ ਤੇ ਰਿਪੋਰਟਾਂ ਵਿਚ ਉਲਝਾਇਆ ਜਾਂਦਾ।ਇਨਾਂ ਨਾਲ ਜਿਥੇ ਬਚਿਆਂ ਦੀ ਪੜਾਈ ਤੇ ਪਰਭਾਵ ਪੈਂਦਾ ਉਥੇ ਅਧਿਆਪਕ ਸਕੂਲਾਂ ਦੀ ਸਫਾਈ, ਬਚਿਆਂ, ਇਮਾਰਤਾਂ,ਪੇਰੈਂਟਸ ਮੀਟਿੰਗਾਂ ਤੇ ਹੋਰ ਕੰਮਾਂ ਵਲ ਪੂਰਾ ਧਿਆਨ ਨਹੀ ਦੇ ਸਕਦੇ। ਅਧਿਆਪਕਾਂ ਦਾ ਫ਼ਰਜ ਬਣਦਾ ਕਿ ਉਹ ਬਚਿਆਂ ਨੂੰ ਜੀਵਨ ਜਾਚ ਸਿਖਾਵੇ,ਉਨਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਭਰੇ ਤੇ ਉਨਾਂ ਨੂੰ ਮਾਨਿਸਕ ਵਿਕਾਸ ਤੌਰ ਤੇ ਏਨਾ ਮਜਬੂਤ ਕਰੇ ਕਿ ਉਹ ਹਾਰ ਨੂੰ ਵੀ ਹਸ ਕੇ ਗਲੇ ਲਾ ਲੈਣ।ਉਨਾਂ ਨੂੰ ਅਖਰੀ ਗਿਆਨ ਜਾਂ ਆਪਣੇ ਵਿਸ਼ੇ ਦਾ ਗਿਆਨ ਹੀ ਦੇਣਾ ਕਾਫੀ ਨਹੀਂ,ਸਗੋਂ ਇਤਹਾਸਿਕ,ਆਰਥਿਕ ਸਮਾਜਿਕ ਤੇ ਰਾਜਨੀਤਿਕ ਹਾਲਤਾਂ ਤੋਂ ਜਾਣੂ ਕਰਵਾਉਣਾ ਚਾਹਿਦਾ ਹੈ।ਇਹ ਤਾਂ ਹੀ ਸੰਭਵ ਹੈ ਕਿ ਉਹ ਆਪ ਵੀ ਵਰਤਮਾਨ ਹਾਲਾਤਾਂ ਤੋਂ ਜਾਣੂ ਹੋਣ, ਚੰਗੇ ਤੇ ਉਸਾਰੂ ਸਾਹਿਤ ਤੇ ਇਲੈਕਟਰੋਨਿਕ ਤੇ ਪਿਰੰਟ ਮੀਡੀਏ ਦੇ ਸੰਪਰਕ ਵਿਚ ਰਹਿਣ ।ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ ਇਸ ਵਾਸਤੇ ਉਨਾਂ ਦੀਆਂ ਹਕੀਕੀ ਮੰਗਾਂ ਮੰਨ ਕੇ ਨੂੰ ਬਣਦਾ ਮਾਨ ਸਤਿਕਾਰ ਦਿਤਾ ਜਾਣਾ ਚਾਹਿਦਾ ਹੈ।ਸੁਹਰਿਦ ਅਧਿਆਪਕ ਸੇਵਾ ਮੁਕਤੀ ਤੋਂ ਬਾਅਦ ਵੀ ਸਮਾਜ ਦੀ ਅਗਵਾਈ ਕਰਨ ਦੇ ਸਮਰਥ ਹੁੰਦੇ ਹਨ।

September 5, 2016 |

2 thoughts on “ਅਧਿਆਪਕ ਦਿਵਸ

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar