ਕਹਾਣੀਕਾਰ ਜਸਪਾਲ ਮਾਨਖੇੜਾ ਦਾ ਬਾਲਿਆਂਵਾਲੀ ਵਿਖੇ ਰੂ-ਬ-ਰੂ ਸਮਾਰੋਹ ਦੌਰਾਨ ਸਨਮਾਨ

3

ਬਾਲਿਆਂਵਾਲੀ, 31 ਅਗਸਤ (ਕੁਲਦੀਪ ਮਤਵਾਲਾ)-ਪੰਜਾਬੀ ਸਾਹਿਤ ਪ੍ਰਤੀ ਬੱਚਿਆਂ ‘ਚ ਰੁਚੀ ਪੈਦਾ ਕਰਨ ਲਈ ਤੇ ਪੰਜਾਬੀ ਸਹਿਤ ਦਾ ਅਨਮੋਲ ਖਜ਼ਾਨਾ ਸਹਿਤਕ ਕਿਤਾਬਾਂ ਨਾਲ ਬੱਚਿਆਂ ਨੂੰ ਜੋੜਨ ਦੇ ਮਕਸਦ ਨਾਲ ਪੇਂਡੂ ਸਾਹਿਤ ਸਭਾ (ਰਜਿ:) ਬਾਲਿਆਂਵਾਲੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਲਿਆਂਵਾਲੀ ਵਿਖੇ ਉੱਘੇ ਕਹਾਣੀਕਾਰ ਜਸਪਾਲ ਮਾਨਖੇੜਾ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ | ਇਸ ਮੌਕੇ ਜਸਪਾਲ ਮਾਨਖੇੜਾ ਨੇ ਆਪਣੀ ਜ਼ਿੰਦਗੀ ਦੀ ਵਾਰਤਾ, ਕਹਾਣੀ ਸ਼ੁਰੂ ਤੋਂ ਕਿਵੇਂ ਲਿਖਣੀ ਸ਼ੁਰੂ ਕੀਤੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦੱਸਿਆ | ਇਸ ਮੌਕੇ ਉਨ੍ਹਾਂ ਨੇ ਕਿਸਾਨੀ, ਮਜ਼ਦੂਰਾਂ ਬਾਰੇ ਪੁਰਾਣੇ ਸਮੇਂ ਦਾ ਪਿਛੋਕੜ ਸਬੰਧੀ ਅਤੇ ਚੰਗੀ ਜ਼ਿੰਦਗੀ ਤੇ ਚੰਗੀ ਪੜ੍ਹਾਈ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਦੱਸਿਆ | ਸਰਕਾਰੀ ਮਿਡਲ ਚਾਉਕੇ ਦੇ ਮੁੱਖ ਅਧਿਆਪਕ ਸ੍ਰੀ ਜਗਨ ਨਾਥ ਨੇ ਬੱਚਿਆਂ ਨੂੰ ਲਾਇਬਰੇਰੀ ਦੀ ਮਹੱਤਤਾ ਤੇ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪੇਂਡੂ ਸਾਹਿਤ ਸਭਾ ਦੇ ਜਨਰਲ ਸਕੱਤਰ ਸੁਖਦਰਸ਼ਨ ਗਰਗ ਨੇ ਬੱਚਿਆਂ ਨੂੰ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੀ ਲਾਇਬਰੇਰੀ ਦੇ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਪਿ੍ੰਸੀਪਲ ਮਨਛਿੰਦਰ ਕੌਰ ਨੇ ਜੀ ਆਇਆਂ ਨੂੰ ਕਿਹਾ ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਗੁਰਪਾਲ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ | ਅਖ਼ੀਰ ‘ਚ ਪਿ੍ੰਸੀਪਲ ਤੇ ਸਮੂਹ ਸਕੂਲ ਸਟਾਫ਼ ਵੱਲੋਂ ਕਹਾਣੀਕਾਰ ਜਸਪਾਲ ਮਾਨਖੇੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਦੌਰਾਨ ਲੈਕਚਰਾਰ ਜਗਦੀਸ਼ ਸਿੰਘ ਮੱਕੜ, ਜਸਵਿੰਦਰ ਕੌਰ ਲੈਕਚਰਾਰ, ਪੰਜਾਬੀ ਮਿਸਟ੍ਰੈੱਸ ਪਰਮਜੀਤ ਕੌਰ ਸਮੇਤ ਕਈ ਅਧਿਆਪਕ ਸਾਹਿਬਾਨ ਹਾਜ਼ਰ ਸਨ |

September 1, 2016 |

3 thoughts on “ਕਹਾਣੀਕਾਰ ਜਸਪਾਲ ਮਾਨਖੇੜਾ ਦਾ ਬਾਲਿਆਂਵਾਲੀ ਵਿਖੇ ਰੂ-ਬ-ਰੂ ਸਮਾਰੋਹ ਦੌਰਾਨ ਸਨਮਾਨ

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar