ਕਿਵੇਂ ਬਣਿਆ ਚੰਡੀਗੜ੍ਹ ਦਾ ਹਵਾਈ ਅੱਡਾ

6

           Chandigarh airport15 ਸਤੰਬਰ 2016 ਨੂੰ ਇੰਟਰਨੈਸ਼ਲ ਏਅਰ ਪੋਰਟ ਦਾ ਸਟੇਟਸ ਹਾਸਲ ਕਰਨ ਵਾਲਾ ਚੰਡੀਗੜ ਸਿਵਿਲ ਹਵਾਈ ਅੱਡਾ ਅੱਜ ਤੋਂ 53-54 ਵਰੇ• ਪਹਿਲਾਂ ਫੌਜੀ ਹਵੀ ਅੱਡ ਦੀ ਸਕਲ ਵਿੱਚ ਤਿਆਰ ਹੋਇਆ ਸੀ । ਇਹਦਾ ਹੈਰਾਨੀ ਵਾਲਾ ਪਹਿਲੂ ਇਹ ਹੈ ਕਿ ਇਥੇ ਹਵਾਈ ਅੱਡਾ ਬਣਾਉਣ ਦਾ ਫੁਰਨਾ ਫੁਰਨ , ਤਜਵੀਜ ਤਿਆਰ ਕਰਨ , ਪੰਜਾਬ ਸਰਕਰਾ ਵਲੋਂ ਮਨਜੂਰੀ ਏਅਰ ਫੋਰਸ ਹੈਡ ਕੁਆਟਰ ਤੇ ਪੁੱਜਦੀ ਹੋਣ ਦਾ ਅਮਲ ਕੁਝ ਘੰਟਿਆ ਵਿੱਚ ਹੀ ਨੇਪਰੇ ਚੜਿਆ । ਇਸ ਕਹਾਣੀ ਤੋਂੱ ਇਹ ਵੀ ਪਤਾ ਲਗਦਾ ਹੈ ਕਿ ਉਦੋਂ ਦੀਆਂ ਸਰਕਾਰਾਂ ਖਾਸ ਕਰਕੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਸਰਕਾਰ ਚਲਾਉਣ ਦਾ ਤਰੀਕਾ –ਏ- ਕਾਰ ਕੀ ਸੀ, ਤੇ ਅਫਸਰ ਸ਼ਾਹੀ ਦੀ ਮਨਸ਼ਾ ਕੰਮਾ ਚ ਅੱਜ ਕਲ ਵਾਂਗ ਅੜਿਕਾ ਡਾਹੁਣ ਦੀ ਨਹੀਂ ਸੀ ਹੁੰਦੀ ।
ਕਹਾਣੀ ਇਉਂ ਹੋਈ ਕਿ 1961 –62 ਦੇ ਨੇੜੇ ਦੀ ਗਲ ਹੈ ਕਿ ਇਕ ਦਿਨ ਏਅਰ ਫੋਰਸ ਦਾ ਇਕ ਉੱਚ ਕੋਟੀ ਦਾ ਅਫਸਰ ਸਰਦਾਰ ਪਦਮ ਸਿੰਘ ਗਿੱਲ ਆਪਦੇ ਇਕ ਹੋਰ ਸਾਥੀ ਅਫਸਰ ਨਾਲ ਡਕੋਟਾ ਹਵਾਈ ਜਹਾਜ ਤੇ ਕਸ਼ਮੀਰ ਤੋਂ ਦਿੱਲੀ ਤਕ ਉਡਾਨ ਬਰ ਰਿਹਾ ਸੀ ਜਿੱਥੇ ਅੱਜ ਕੱਲ ਚੰੜੀਗੜ ਹਵਾਈ ਅੱਡਾ ਹੈ ਉਥੇ ਉਹਨਾਂ ਨੇ ਇਕ ਬਹੁਤ ਵੱਡਾ ਕੱਪਰ (ਰੜਾ ਮੈਦਾਨ) ਦੇਖਿਆ । ਸਰਦਾਰ ਗਿੱਲ ਨੂੰ ਇਹ ਥਾਂ ਹਵਾਈ ਅੱਡਾ ਬਣਾਉਣ ਲਈ ਢੁੱਕਵੀਂ ਜਾਪੀ । ਉਹਨਾਂ ਆਪਣਾ ਡਕੋਟਾ ਜਹਾਜ ਕਪਰ ਵਿੱਚ ਉਤਾਰ ਲਿਆ । ਜਹਾਜ ਨੂੰ ਦੇਖਣ ਲਈ ਪਿੰਡਾ ਦੇ ਲੋਕ ਕੱਠੇ ਹੋ ਗਏ । ਸਰਦਾਰ ਗਿੱਲ 1974 ਵਿੱਚ ਏਅਰਫੋਰਸ ਚੋਂ ਬਤੌਰ ਏਅਰ ਕਮੋਡੋਰ (ਬ੍ਰਿਗੇਡੀਅਰ ਦੇ ਬਰਾਬਰ) ਰਿਟਾਇਰ ਹੋਏ । ਉਦੋਂ ਉਨ•ਾਂ ਦਾ ਰੈਂਕ ਸਾਇਦ ਇਸ ਤੋਂ ਛੋਟਾ ਹੋਵੇ। ਪਿੰਡ ਦੇ ਕਿਸੇ ਬੰਦੇ ਤੋਂ ਸਾਇਕਲ ਮੰਗ ਕੇ ਸਰਦਾਰ ਗਿੱਲ ਨੇ ਚੰਡੀਗੜ• ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਵੱਲ ਨੂੰ ਸਾਇਕਲ ਸਿੱਧਾ ਕਰ ਦਿੱਤਾ। ਉਨ•ੀ ਦਿਨੀਂ ਪੰਜਾਬ ਸੈਕਟਰੀਏਟ ਦੀ ਇਮਾਰਤ ਅਜੇ ਬਣੀ ਨਹੀ ਸੀ ਤੇ ਮੁੱਖ ਮੰਤਰੀ ਦਾ ਸੈਕਟਰ 12 ਵਿੱਚ ਇੰਜਨੀਅਰ ਕਾਲਜ ਵਾਲੀ ਇਮਾਰਤ ਚੋਂ ਹੀ ਚੱਲਦਾ ਸੀ। ਉਦੋਂ ਮੁੱਖ ਮੰਤਰੀ ਨੂੰ ਮਿਲਣਾ ਕੋਈ ਔਖਾ ਕੰਮ ਨਹੀ ਸੀ ਹੁੰਦਾ, ਸਰਦਾਰ ਪਦਮ ਸਿੰਘ ਗਿੱਲ ਦੇ ਪਿਤਾ ਦੀ ਵੈਸੇ ਵੀ ਮੁੱਖ ਮੰਤਰੀ ਕੈਰੋਂ ਨਾਲ ਵਾਕਫੀਅਤ ਸੀ।
ਵਾਕਫੀਅਤ ਦੀ ਇੱਕ ਵਜਾਹ ਇਹ ਵੀ ਸੀ ਕਿ ਸ੍ਰ ਪਦਮ ਸਿੰਘ ਦੇ ਪਿਤਾ ਸ੍ਰ ਚੰਨਣ ਸਿੰਘ ਗਿੱਲ ਦਾ ਸਰਦਾਰ ਕੈਰੋਂ ਨਾਲ ਇੱਕ ਵਾਰੀ ਚੰਗਾ ਵਾਹ ਪੈ ਚੁਕਿੱਆ ਸੀ। ਗੱਲ 1948-50 ਦੀ ਹੋਵੇਗੀ ਸਰਦਾਰ ਚੰਨਣ ਸਿੰਘ ਉਨ•ੀ ਦਿਨੀ ਸਰਕਲ ਇਨਸਪੈਕਟਰ ਆਫ ਸਕੂਲਜ਼ ਦੇ ਅਹੁੱਦੇ ਤਾਇਨਾਤ ਸਨ ਜੀਹਨੂੰ ਅੱਜ ਕੱਲ ਸਰਕਲ ਐਜੂਕੇਸ਼ਨ ਅਫਸਰ ਆਖਿਆ ਜਾਂਦਾ ਹੈ। ਸਰਦਾਰ ਕੈਰੋਂ ਦੀ ਪਤਨੀ ਬੀਬੀ ਰਾਮ ਕੌਰ ਉਦੋਂ ਪ੍ਰਾਇਮਰੀ ਸਕੂਲ ਟੀਚਰ ਸੀ। ਬੀਬੀ ਰਾਮ ਕੌਰ ਦੇ ਖਿਲਾਫ ਸ਼ਿਕਾਇਤ ਇਹ ਸੀ ਕਿ ਉਹ ਆਪਦੀ ਡਿਊਟੀ ਤੇ ਬਹੁਤ ਘੱਟ ਹਾਜਰੀ ਦਿੰਦੀ ਹੈ। ਇਹ ਸ਼ਿਕਾਇਤ ਦੀ ਪੜਤਾਲ ਸਰਦਾਰ ਚੰਨਣ ਸਿੰਘ ਗਿੱਲ ਨੇ ਕੀਤੀ ਸੀ। ਸਰਦਾਰ ਕੈਰੋਂ ਉਨ•ੀ ਦਿਨੀਂ ਪੰਜਾਬ ਦੇ ਵਜ਼ੀਰ ਹੋਣਗੇ ਜਾਂ ਘੱਟੋ-ਘੱਟ ਸਾਬਕਾ ਵਜੀਰ ਤਾਂ ਜਰੂਰ ਹੋਣਗੇ। ਕਿਉਂਕਿ ਸਰਦਾਰ ਕੈਰੋਂ 1947 ਤੋਂ 1949 ਤੱਕ ਪੰਜਾਬ ਦੇ ਵਿਕਾਸ ਅਤੇ ਮੁੜ ਵਸੇਬਾ ਵਜੀਰ ਰਹੇ। ਪਤਾ ਨਹੀ ਸਰਦਾਰ ਚੰਨਣ ਸਿੰਘ ਗਿੱਲ ਨੇ ਬੀਬੀ ਰਾਮ ਕੌਰ ਦੀ ਕੋਈ ਤਰਫਦਾਰੀ ਕੀਤੀ ਜਾ ਨਾ ਕੀਤੀ ਪਰ ਦੋਨਾਂ ਹੀ ਹਾਲਤਾਂ ਵਿੱਚ ਸਰਦਾਰ ਗਿੱਲ ਅਤੇ ਸਰਦਾਰ ਕੈਰੋਂ ਚੰਗੀ ਵਾਕਫੀਅਤ ਹੋਣ ਜਾਣੀ ਲਾਜ਼ਮੀ ਸੀ।
ਚਲੋਂ ਖੈਰ ਸਰਦਾਰ ਪਦਮ ਸਿੰਘ ਸਿੱਧੇ ਹੀ ਮੁੱਖ ਮੰਤਰੀ ਕੋਲ ਚਲੇ ਗਏ ਅਤੇ ਮਕਸਦ ਦੱਸਦਿਆ ਸਰਦਾਰ ਕੈਰੋਂ ਨੂੰ ਆਖਿਆ ਕਿ ਅਸੀ ਇੱਥੇ ਹਵਾਈ ਅੱਡਾ ਬਣਾਉਣਾ ਚਾਹੁੰਦੇ ਹਾਂ। ਸਰਦਾਰ ਕੈਰੋਂ ਨੇ ਆਖਿਆ ਕਿ ਪੰਜਾਬ ਵਾਸਤੇ ਇਹ ਬੜੀ ਖੁਸ਼ੀ ਦੀ ਗੱਲ ਹੋਵੇਗੀ, ਏਅਰ ਫੋਰਸ ਤਜਵੀਜ ਘੱਲੇ ਅਸੀ ਝੱਟ ਮਨਜੂਰੀ ਦੇ ਦਿਆਂਗੇ । ਸਰਦਾਰ ਪਦਮ ਸਿੰਘ ਨੇ ਉਸੇ ਵਕਤ ਕਾਗਜ ਚੁੱਕਿਆ ਅਤੇ ਏਅਰ ਫੋਰਸ ਵੱਲੋਂ ਤਜਵੀਜ ਵਾਲੀ ਚਿੱਠੀ ਹੱਥ ਨਾਲ ਲਿਖੀ ਤੇ ਥੱਲੇ ਆਪਦੇ ਦਸਤਖਤ ਕਰਕੇ ਕਾਗਜ ਮੁੱਖ ਮੰਤਰੀ ਦੇ ਹੱਥ ਵਿੱਚ ਫੜ•ਾ ਦਿੱਤਾ। ਅਗਲੇ ਹੀ ਪਲ ਮੁੱਖ ਮੰਤਰੀ ਨੂੰ ਇਸ ਤਜਵੀਜ ਵਾਲੇ ਕਾਗਜ ” ਮਨਜੂਰ ਹੈ ” ਲਿਖ ਕੇ ਆਪਦੇ ਦਸਤਖਤ ਕੀਤੇ, ਘੰਟੀ ਮਾਰ ਕੇ ਮੁਤੱਲਕਾ ਸੈਕਟਰੀ ਨੂੰ ਸੱਦ ਕੇ ਉਹਦੇ ਹੱਥ ਕਾਗਜ ਫੜਾਉਂਦਿਆ ਹੁਕਮ ਦਿੱਤਾ ਕਿ ਮਨਜੂਰ ਦੀ ਇਤਲਾਹ ਗਿੱਲ ਸਾਹਿਬ ਦੇ ਦਿੱਲੀ ਏਅਰ ਫੋਰਸ ਦੇ ਹੈੱਡ ਕੁਆਟਰ ਪੁੱਜਣ ਤੋਂ ਪਹਿਲਾਂ ਉਥੇ ਉੱਪੜਨੀ ਚਾਹੀਦੀ ਹੈ। ਇਵੇਂ ਹੀ ਹੋਇਆ ਕਿ ਗਿੱਲ ਸਾਹਿਬ ਵੱਲੋਂ ਸਰਦਾਰ ਕੈਰੋਂ ਤੋਂ ਵਿਦਾ ਲੈ ਕੇ ਸਾਇਕਲ ਤੇ ਆਪ ਦੇ ਡਕੋਟਾ ਜਹਾਜ ਤੱਕ ਪਹੁੰਚਣ ਅਤੇ ਜਹਾਜ ਰਾਂਹੀ ਦਿੱਲੀ ਹੈੱਡਕੁਆਟਰ ਜਾਣ ਵਿੱਚ ਜਿਨ•ਾਂ ਵਕਤ ਲੱਗਿਆ ਐਨੇ ਵਕਤ ਦੌਰਾਨ ਹੀ ਮਨਜੂਰ ਦੀ ਇਤਲਾਹ ਏਅਰ ਫੋਰਸ ਹੈੱਡ ਕੁਆਟਰ ਨੂੰ ਪਹੁੰਚ ਗਈ ਸੀ। ਇਹ ਤੋਂ ਪਹਿਲਾ ਕਿ ਗਿੱਲ ਸਾਹਿਬ ਆਪਦੇ ਅਫਸਰਾਂ ਨੂੰ ਇਹ ਖੁਸ਼ਖਬਰੀ ਦਿੰਦੇ ਅਫਸਰ ਪਹਿਲਾ ਹੀ ਉਨ•ਾਂ ਨੂੰ ਸਾਬਾਸ਼ ਦੇਣ ਲਈ ਤਿਆਰ ਖੜੇ ਸਨ। ਏਅਰ ਫੋਰਸ ਹਾਈਕਮਾਂਡ ਨੇ ਉਸੇ ਦਿਨ ਹੀ ਸਰਦਾਰ ਪਦਮ ਸਿੰਘ ਗਿੱਲ ਦੀ ਡਿਊਟੀ ਲਗਾ ਦਿੱਤੀ ਕਿ ਉਹ ਹੀ ਹਵਾਈ ਅੱਡੇ ਦੀ ਉਸਾਰੀ ਆਪਦੀ ਨਿਗਰਾਨੀ ਹੇਠ ਕਰਾਵੇ।
ਸਰਦਾਰ ਪਦਮ ਸਿੰਘ ਗਿੱਲ ਵੱਲੋਂ ਸਰਕਾਰ ਅਤੇ ਏਅਰ ਫੋਰਸ ਦੀ ਹਾਈ ਕਮਾਂਡ ਨੂੰ ਬਿਨ•ਾ ਭਰੋਸੇ ‘ਚ ਲਿਆ ਏਅਰ ਫੋਰਸ ਦੇ ਬਿਹਾਫ ‘ਤੇ ਖੁਦ ਹੀ ਅਜਿਹੀ ਤਜਵੀਜ ਲਿਖ ਦੇਣ ਪਿੱਛੇ ਉਨ•ਾਂ ਦੀ ਦਲੇਰੀ ਦਾ ਕਾਰਨ ਇਹ ਸੀ ਕਿ ਉਨ•ਾਂ ਦੀ ਆਪਦੀ ਫੋਰਸ ਵਿੱਚ ਚੰਗੀ ਪੈਂਠ ਸੀ। ਬਤੌਰ ਫਾਈਟਰ ਪਾਇਲਟ ਦੂਜੀ ਸੰਸਾਰ ਜੰਗ ਦੌਰਾਨ ਉਨ•ਾਂ ਨੇ ਬਰਮਾਂ ਫਰੰਟ ਤੇ ਚੰਗਾ ਨਾਮਣਾ ਖੱਟਿਆ ਸੀ। ਦੂਜਾ ਕਾਰਨ ਇਹ ਕਿ ਉਸ ਵੇਲੇ ਏਅਰ ਫੋਰਸ ਦੇ ਉੱਪ ਮੁੱਖੀ ਸਰਦਾਰ ਅਰਜਨ ਸਿੰਘ ਨਾਲ ਉਨ•ਾਂ ਦੀ ਚੰਗੀ ਨੇੜਤਾ ਸੀ ਤੇ ਉਹ ਇਕੱਠੇ ਹੀ ਏਅਰ ਫੋਰਸ ਵਿੱਚ ਮੀਆਂਵਾਲੀ ਭਰਤੀ ਹੋਏ ਸਨ। ਸਰਦਾਰ ਅਰਜਨ ਸਿੰਘ ਦਾ ਪਰਿਵਾਰ ਲਾਇਲਪੁਰ ਜਿਲ•ੇ ਵਿੱਚ ਖੇਤੀ ਕਰਦਾ ਸੀ ਤੇ ਸਰਦਾਰ ਗਿੱਲ ਦੇ ਪਿਤਾ ਉੱਥੇ ਬਤੌਰ ਐਜੂਕੇਸ਼ਨ ਅਫਸਰ ਤਾਇਨਾਤ ਸਨ। ਦੋਹਾਂ ਪਰਿਵਾਰਾਂ ਦੇ ਆਪਸੀ ਗੂੜੇ ਸਬੰਧ ਸਨ। ਸਰਦਾਰ ਪਦਮ ਸਿੰਘ ਨੇ ਹਾਈ ਕਮਾਂਡ ਦੀਆ ਹਦਾਇਤਾਂ ਮੁਤਾਬਿਕ ਹਵਾਈ ਅੱਡੇ ਦੀ ਉਸਾਰੀ ਤੇਜੀ ਨਾਲ ਕਰਵਾਈ। ਇਸ ਖਾਤਰ ਬਹੁਤੀ ਜਮੀਨ ਪਿੰਡ ਬਹਿਲਾਣਾ ਅਤੇ ਭਬਾਤ ਦੀ ਐਕੁਆਇਰ ਹੋਈ। ਇਸੇ ਹਵਾਈ ਅੱਡੇ ਦੀ ਪਟੜੀ ਨੂੰ ਇਸਤਮਾਲ ਕਰਦਿਆ 1972-73 ਵਿੱਚ ਸਿਵਲ ਹਵਾਈ ਅੱਡਾ ਸ਼ੁਰੂ ਹੋਇਆ ਜਿਹੜਾ ਕਿ 2016 ਵਿੱਚ ਇੰਟਰਨੈਸ਼ਨਲ ਹਵਾਈ ਅੱਡਾ ਬਣਿਆ।
ਸਰਦਾਰ ਪਦਮ ਸਿੰਘ ਗਿੱਲ ਦਾ ਜੱਦੀ ਪਿੰਡ ਮੋਗਾ ਤਹਿਸੀਲ ਵਿੱਚ ਕੋਕਰੀ ਸੀ, ਉਨ•ਾਂ ਦੇ ਪਿਤਾ ਨੇ 1952 ਵਿੱਚ ਰਿਟਾਇਰਮੈਂਟ ਲੈਣ ਤੋਂ ਬਾਅਦ ਆਪਦੀ ਰਿਹਾਇਸ਼ ਜਲੰਧਰ ਕੀਤੀ ਅਤੇ ਬਾਅਦ ਵਿੱਚ ਕੇਂਦਰੀ ਵਜੀਰ ਬਣੇ ਸਰਦਾਰ ਸਵਰਨ ਸਿੰਘ ਨਾਲ ਕੰਪਨੀ ਬਾਗ ਇੱਕ ਇੰਡੀਆ ਕਾਲਜ ਸ਼ੁਰੂ ਕੀਤਾ। 1962-63 ਜਦੋਂ ਚੰਡੀਗੜ• ਦੇ ਮੁਢਲੇ ਸੈਕਟਰਾਂ ਦੀ ਤਾਮੀਰ ਹੋਈ ਤਾਂ ਰਿਟਾਇਰ ਅਫਸਰਾਂ ਨੂੰ ਉਥੇ ਰਿਹਾਇਸ਼ੀ ਪਲਾਟ ਲੈਣ ਲਈ ਉਤਸ਼ਾਹਤ ਕੀਤਾ ਗਿਆ ਤਾਂ ਗਿੱਲ ਪਰਿਵਾਰ ਨੂੰ ਸੈਕਟਰ 3 ਵਿੱਚ 30 ਨੰਬਰ ਪਲਾਟ ਮਿਲਿਆ। ਅਸਟੇਟ ਦਫਤਰ ਨੇ ਖੁਦ ਆ ਕੇ ਕੋਠੀ ਬਣਾਉਣ ਖਾਤਰ 80 ਹਜਾਰ ਰੁਪਏ ਦਾ ਕਰਜਾ ਦਿੱਤਾ। ਸਰਦਾਰ ਪਦਮ ਸਿੰਘ ਦਾ ਵੱਡਾ ਭਰਾ ਪਰਫੂਲ ਸਿੰਘ ਵੀ ਫੌਜ ਵਿੱਚੋਂ ਬ੍ਰਿਗੇਡੀਅਰ ਰਿਟਾਇਰ ਹੋਇਆ ਤੇ ਅੱਜ ਕੱਲ ਪੂਨੇ ਸੈਟਲ ਹੈ। ਛੋਟਾ ਭਾਈ ਰਜਿੰਦਰ ਸਿੰਘ ਐਮ ਬੀ ਬੀ ਐਸ ਡਾਕਟਰ ਹੈ ਤੇ ਇੰਗਲੈਂਡ ਸੈਟਲ ਹੈ। ਸਰਦਾਰ ਪਦਮ ਸਿੰਘ ਨੇ ਆਖਰੀ ਵਕਤ ਅਮਰੀਕਾ ਵਿੱਚ ਗੁਜਾਰਿਆ ਅਤੇ 2008 ਵਿੱਚ ਫੌਤ ਹੋਏ। ਗਿੱਲ ਭਰਾਵਾਂ ਦੀ ਮਾਤਾ ਸਰਦਾਰਨੀ ਜਗੀਰ ਕੌਰ ਰਾਏਕੋਟ ਤਹਿਸੀਲ ਵਿੱਚ ਪੈਂਦੇ ਪਿੰਡ ਬੱਸੀਆ ਤੋਂ ਸਰਦਾਰ ਜਸਵੰਤ ਸਿੰਘ ਦੀ ਧੀ ਸੀ ਤੇ ਉਹ ਖਾਲਸਾ ਸਕੂਲ ਸਿੱਧਵਾ ਤੋਂ 1916 ਦੀ ਮੈਟ੍ਰਿਕ ਪਾਸ ਸੀ।
ਬੀਬੀ ਜਗੀਰ ਕੌਰ ਆਪਣੇ ਪਤੀ ਸਰਦਾਰ ਚੰਨਣ ਸਿੰਘ ਦੇ ਫੌਤ ਹੋਣ ਜਾਣ ਅਤੇ ਆਪਣੇ ਬੇਟਿਆ ਦੇ ਬਾਹਰ ਸੈਟਲ ਹੋਣ ਜਾਣ ਕਰਕੇ ਆਪਣੇ ਆਖਰੀ ਵਕਤ ਸੰਨ 2000 ਤੱਕ 3 ਸੈਕਟਰ ਵਾਲੀ 30 ਨੰਬਰ ਕੋਠੀ ਇਕੱਲੀ ਹੀ ਰਹਿੰਦੀ ਰਹੀ। ਇਕਲਤਾ ਕਾਰਨ ਉਹ ਆਪਣੇ ਪੇਕੇ ਬੱਸੀਆ ਤੋਂ ਆਪਣੇ ਭਤੀਜਿਆ ਦੇ ਬੱਚਿਆ ਨੂੰ ਸਕੂਲ ਛੁੱਟੀਆ ਦੌਰਾਨ ਆਪਦੇ ਕੋਲ ਸੱਦ ਲੈਂਦੀ । ਉਨ•ਾਂ ਬੱਚਿਆ ਵਿੱਚੋਂ ਬੀਬੀ ਜੀ ਦੇ ਭਤੀਜੇ ਸਰਦਾਰ ਜਗਦੀਪ ਸਿੰਘ ਦੇ ਬੇਟੇ ਪ੍ਰੀਤੀ ਰਾਜ ਸਿੰਘ ਬਿੱਟੂ ਦੀਆ ਹਰੇਕ ਛੁੱਟੀਆ ਇਸੇ ਕੋਠੀ ਵਿੱਚ ਗੁਜ਼ਰਦੀ ਰਹੀਆ। ਬਿੱਟੂ ਆਪਦੇ ਪਿਤਾ ਦੀ ਭੂਆ ਨੂੰ ਵੀ ਭੂਆ ਹੀ ਆਖਦਾ ਹੈ। ਭੂਆ ਦੱਸਦੀ ਹੁੰਦੀ ਸੀ ਕਿ 31 ਨੰਬਰ ਪਲਾਟ ਉੱਘੇ ਅਕਾਲੀ ਆਗੂ ਹਰਚਰਨ ਸਿੰਘ ਹੁਡਿਆਰਾ ਦਾ ਤੇ 32 ਨੰਬਰ ਪ੍ਰਤਾਪ ਸਿੰਘ ਕੈਰੋਂ ਰਹਿੰਦਾ ਸੀ। ਆਪਣੀ ਮਾਤਾ ਦੀ ਫੌਤਗੀ ਤੋਂ ਇੱਕ ਸਾਲ ਬਾਅਦ ਇਹ ਕੋਠੀ 2001 ਵਿੱਚ ਖਜਾਨਾਂ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ 1 ਕਰੋੜ 40 ਲੱਖ ਵੇਚ ਦਿੱਤੀ।
ਉੱਪਰ ਜਿਕਰ ਵਿੱਚ ਆ ਚੁੱਕਾ ਹੈ ਕਿ ਪ੍ਰੀਤੀ ਰਾਜ ਸਿੰਘ ਬਿੱਟੂ ਮੇਰੇ ਭਰਾ ਮਨਜੀਤ ਇੰਦਰ ਸਿੰਘ ਰਾਜਾ ਦਾ ਗੂੜਾ ਆੜੀ ਹੈ। ਬਿੱਟੂ ਤੇ ਰਾਜਾ ਇੱਕ ਕਿਸੇ ਕੰਮ ਚੰਡੀਗੜ ਗਏ। ਬਿੱਟੂ ਦਾ ਰਾਜੇ ਨੂੰ ਉਹ ਕੋਠੀ ਦਿਖਾਉਣ ਦਾ ਚਿੱਤ ਕੀਤਾ ਜਿੱਥੇ ਉਹਦਾ ਬਚਪਨ ਗੁਜਰਿਆ ਸੀ। ਦੋਵੇਂ ਜਾਣੇ ਕੋਠੀ ਅੰਦਰ ਚਲੇ ਗਏ। ਸਬੱਬ ਨਾਲ ਕੋਠੀ ਦਾ ਨਵਾਂ ਮਾਲਕ ਮਨਪ੍ਰੀਤ ਸਿੰਘ ਬਾਦਲ ਵੀ ਹਾਜਰ ਮਿਲ ਗਿਆ। ਬਿੱਟੂ ਨੇ ਮਨਪ੍ਰੀਤ ਸਿੰਘ ਨੂੰ ਇਸ ਕੋਠੀ ਨਾਲ ਆਪਣੀ ਸਾਂਝ ਬਾਰੇ ਦੱਸਿਆ ਤੇ ਉਹਨੇ ਬਿੱਟੂ ਹੁਣਾ ਦਾ ਚੰਗਾ ਮਾਣ ਸਤਿਕਾਰ ਕਰਦਿਆ ਕੋਠੀ ਅੰਦਰੋਂ ਬਾਹਰੋ ਰੀਝ ਨਾਲ ਦਿਖਾਈ। ਚਾਹ ਪੀਂਦਿਆ-ਪੀਂਦਿਆ ਮਨਪ੍ਰੀਤ ਸਿਘ ਨੇ ਰਾਜੇ ਤੇ ਬਿੱਟੂ ਨੂੰ ਸਰਦਾਰ ਪਦਮ ਸਿੰਘ ਗਿੱਲ ਵੱਲੋਂ ਹਵਾਈ ਅੱਡਾ ਸ਼ੁਰੂ ਕਰਵਾਉਣ ਵਾਲੀ ਵਿਥਿਆ ਸੁਣਾਈ ਜੋ ਉਹਨੇ ਪਦਮ ਸਿੰਘ ਗਿੱਲ ਹੁਰਾਂ ਤੋਂ ਕੋਠੀ ਦਾ ਸੌਦਾ ਕਰਨ ਵੇਲੇ ਚੱਲੀਆ ਗੱਲਾਂ ਬਾਤਾਂ ਦੌਰਾਨ ਸੁਣੀ ਸੀ। ਬਾਅਦ ਬਿੱਟੂ ਦੇ ਪਿਤਾ ਸਰਦਾਰ ਜਗਦੀਪ ਸਿੰਘ ਤੇ ਚਾਚਾ ਸਰਦਾਰ ਸੁਰਿੰਦਰ ਸਿਘ ਨੇ ਇਸ ਵਿਥਿਆ ਦੀ ਤਸਦੀਕ ਕੀਤੀ ਤੇ ਕੁੱਝ ਗੱਲਾਂ ਹੋਰ ਵੀ ਦੱਸੀਆ। ਬਿੱਟੂ ਤੇ ਰਾਜੇ ਤੋਂ ਇਹ ਕਹਾਣੀ ਸੁਣਨ ਤੋਂ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇ ਉਦੋਂ ਫੌਜੀ ਅੱਡਾ ਨਾ ਬਣਦਾ ਤਾਂ ਅੱਜ ਦੀ ਤਰੀਕ ਵਿੱਚ ਚੰਡੀਗੜ ਵਾਸਤੇ ਉਚੇਚਾ ਸਿਵਲ ਏਅਰ ਪੋਰਟ ਬਣਨਾ ਬਹੁਤ ਔਖਾ ਹੋਣਾ ਸੀ। ਕਿਉਂਕਿ ਚੰਡੀਗੜ ਦੇ ਨੇੜੇ ਤੇੜੇ ਇੰਨੀ ਖਾਲੀ ਜਮੀਨ ਲੱਭਣੀ ਔਖੀ ਹੋਣੀ ਸੀ।

ਗੁਰਪ੍ਰੀਤ ਸਿੰਘ ਮੰਡਿਆਣੀ, 88726-64000

September 20, 2016 |

6 thoughts on “ਕਿਵੇਂ ਬਣਿਆ ਚੰਡੀਗੜ੍ਹ ਦਾ ਹਵਾਈ ਅੱਡਾ

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar