ਪੰਜਾਬ ਦੇ ਵਿਹੜੇ ਚ’

8

punjab    ਅੱਜ ਸਭ ਤੋ ਵੱਧ ਚਰਚਾ ਵਿੱਚ ਹੈ ਸੁੱਚਾ ਸਿੰਘ, ਉਹ ਕਿੰਨਾ ਸੁੱਚਾ ਹੈ? ਕਿਸੇ ਨੂੰ ਨਹੀਂ ਪਤਾ। ਉਸ ਦੇ ਹਮਾਇਤੀ ਕਹੀ ਜਾਂਦੇ ਆ ਬੀ ਉਸ ਤੋ ਸੁੱਚਾ ਤਾ ਰੱਬ ਹੀ ਹੋ ਸਕਦਾ ਤੇ ਵਿਰੋਧੀ ਕਹਿਦੇ ਆ ਇਹ ਸੱਪ ਬਣ ਸਭ ਕੁੱਝ ਹੜੱਪਣ ਨੂੰ ਫਿਰਦਾ ਸੀ, ਮਾਇਆ ਵੀ, ਤੇ ਐਮ ਸੀ ਦੀ ਕਰਸੀ ਵੀ। ਕਦੇ ਮਾਨ ਤੇ ਸੁੱਚੇ ਦੀ ‘ਚਾਚੇ ਭਜੀਤੇ’ ਵਾਲੀ ਜੋੜੀ ਸੀ ਪਰ ਹੁਣ ਇੱਟ ਕੁੱਤੇ ਵਾਲੀ ਗੱਲ ਹੋਈ ਪਾਈ ਆ। ਚਾਚਾ ਸੋਚਦਾ ਤਾ ਹੋਊ;
ਯਾਰੀ ਲੱਗੀ ਤੋ ਲਵਾ ਤੇ ਤਖਤੇ,
ਟੁੱਟੀ ਤੋ ਚੁਗਾਠ ਪੱਟ ਲੀ।
ਇਨਾਂ ਦਿਨਾਂ ਵਿੱਚ ਹਰ ਪਾਰਟੀ ਹਰ ਪਲ ਇਕੋ ਹੀ ਕੰਮ ਕਰ ਰਹੀ ਹੈ ‘ਸਿਆਸਤ’ ਪਰ ਇਹ ਸਿਅਸਤ ਇੰਨੀ ਗੰਦੀ ਹੋ ਗਈ ਹੈ ਕਿ ਇਸ ਵਿਚ ਸਾਡੇ ਧਰਮ, ਰਹਿਬਰ, ਸ਼ਹੀਦ ਵੀ ਸ਼ਾਮਲ ਕਰ ਲਏ ਗਏ ਹਨ। ਸਿਆਸੀ ਲੋਕਾਂ ਨੂੰ ਇਹ ਵੀ ਨਹੀ ਸਮਝ ਆਉਦਾ ਕਿ ਇਸ ਦਾ ਆਮ ਲੋਕਾ ਦੀ ਨਿੱਜੀ ਤੇ ਸਮਾਜਿਕ ਜਿੰਦਗੀ ਤੇ ਕੀ ਅਸਰ ਹੋ ਰਿਹਾ ਹੈ। ਇਨਾਂ ਸਿਆਸਤੀ ਲੋਕਾਂ ਲਈ ‘ਮਨਸੂਰ ਉਸਮਾਨੀ’ ਦਾ ਇਹ ਸ਼ੇਅਰ ਢੁੱਕਦਾ ਹੈ;
ਉਜੜੇ ਲੋਗੋਂ ਕੀ ਤਬਾਹੀ ਪੇ ਸਿਆਸਤ ਨਾ ਕਰੋ,
ਅਪਨੇ ਪੁਰਖੋਂ ਕੇ ਅਸੂਲੋਂ ਸੇ ਬਗਾਵਤ ਨਾ ਕਰੋ।
ਜੋ ਪਿੱਟ ਸਿਆਪਾ ਆਪ ਪਾਰਟੀ ਵਿੱਚ ਪਿਆ ਹੋਇਆ ਹ,ੈ ਅਜੇ ਤਾਂ ਉਸ ਦਾ ਕੋਈ ਮੂੰਹ ਸਿਰ ਬਣਦਾ ਨਹੀਂ ਲਗਦਾ ਸਗੋਂ ਹਰ ਕੋਈ ਦੋ ਮੂੰਹਾ ਵਾਲਾ ਸੱਪ ਬਣਿਆ ਹੋਇਆ ਹੈ। ਜੋ ਕੱਲ ‘ਯਾਰ-ਅਣਮੁਲੇ’ ਸੀ ਅੱਜ ਉਹ ‘ਯਾਰ-ਗਦਾਰ’ ਹੋ ਗਏ ਹਨ। ਭਾਂਵੇ ਅਜੇ ਵੋਟਾਂ ਦੂਰ ਨੇ ਪਰ ਅਜਿਹਾ ਨਾ ਹੋਵੇ ਕੇ ਵੋਟਾਂ ਵਾਲੇ ਦਿਨ ਪੰਜਾਬੀਆਂ ਨੂੰ ਇਹੀ ਸੋਚਣਾ ਪਵੇ;
ਅਪਨੇ ਹਿਸੇ ਮੇਂ ਸਮੰਦਰ ਨਹੀਂ ਆਨੇ ਵਾਲਾ,
ਚਲੋ ਫਿਰ ਸੇ ਰੇਤ ਕੋ ਨਿਚੋੜਾ ਜਾਏ।
ਪੰਜਾਬੀ ਬੜੇ ਹੌਸਲੇ ਵਾਲੇ ਤੇ ਜੁਝਾਰੂ ਹਨ। ਉਹ ਬਹੁਤ ਕੁਝ ਸਹਿ ਕੇ ਵੀ ਜਿਉਣ ਦੀ ਹਿਮੰਤ ਰੱਖਦੇ ਹਨ। ਸਨ 1947 ਦੀ ਵੰਡ ਨੇ ਭਾਂਵੇ ਇਨਾਂ ਨੂੰ ਅੱਧਾ ਕਰ ਦਿਤਾ ਪਰ ਉਹ ਆਪਣੀ ਹਿਮੰਤ ਤੇ ਮੇਹਨਤ ਨਾਲ ਫਿਰ ਪੂਰੇ ਪੈਰਾ ਸਿਰ ਹੋ ਗਏ। ਦਹਾਕੇ ਤੋ ਵੱਧ ਚੱਲੇ ਅੱਤਵਾਦ ਦੇ ਦਮਨ ਵਿਚ ਵੀ ਇਹ ਜਿਉਦਟ ਰਹੇ, ਭਾਂਵੇ ਮਾਰਨ ਦੀ ਹਰ ਕੋਸਿਸ਼ ਕੀਤੀ ਗਈ। ਹੁਣ ਇੱਕ ਹੋਰ ਤਰਾਂ ਦਾ ਦੁਸਮਣ ਹੈ ‘ਨਸ਼ਾ’ । ਇਸ ਤੋ ਵੀ ਅਜਾਦੀ, ਬਾਬੇ ਪੰਜਾਬੇ ਦੇ ਵਾਰਸਾ ਪਾ ਹੀ ਲੈਣੀ ਹੈ। ਉਹ ਕਈ ਵਾਰ ਘਬਰਾ ਜਰੂਰ ਜਾਦੇ ਹਨ ਪਰ ਫਿਰ ਸਹੀ ਫੈਸਲੇ ਵੀ ਕਰਦੇ ਹਨ।ਉਨਾਂ ਲਈ ਇਹ ਲਾਈਨਾਂ;
ਅਜਿਹੀ ਕੋਈ ਰਾਤ ਨਹੀਂ, ਜਿਸ ਦੀ ਕੋਈ ਪ੍ਰਭਾਤ ਨਹੀਂ।
…ਅਮਰਜੀਤ ਸਿੰਘ ‘ਗਰੇਵਾਲ’
ਪੰਜਾਬੀ ਚੇਤਨਾ

September 2, 2016 |

8 thoughts on “ਪੰਜਾਬ ਦੇ ਵਿਹੜੇ ਚ’

  1. Hello! I just wanted to ask if you ever have any problems with hackers?
    My last blog (wordpress) was hacked and I ended up losing a few months of hard
    work due to no backup. Do you have any methods to stop
    hackers?

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar