Punjabi Chetna

[vc_row][vc_column][vc_text_separator title=”Punjabi Chetna New” add_icon=”true”][vc_column_text]

http://www.punjabichetna.com/feeds/hkdaily.xml

pakhar typhon in hongkong
ਹਾਂਗਕਾਂਗ 27 ਅਗਸਤ 2017 (ਅਮਰਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਇਕ ਹਫਤੇ ਦੌਰਾਨ ਆਏ ਦੂਜੇ ਤੁਫਾਨ ਕਾਰਨ ਇੱਕ ਵਾਰ ਫਿਰ ਤੋ ਜਿੰਦਗੀ ਰੁਕੀ ਗਈ। ਇਸ ਸਬੰਧ ਵਿਚ ਹਾਂਗਕਾਂਗ ਮੋਸਮ ਵਿਭਾਗ ਨੇ ਸਨਿੱਚਰਵਾਰ ਬਾਅਦ ਦੁਪਿਹਰ ਚਿਤਾਵਨੀ ਸੰਕੇਤ 3 ਜਾਰੀ ਕੀਤਾ ਤੇ ਐਤਵਾਰ ਸਵੇਰੇ 5 ਵਜੇ ਤੋ ਥੋੜਾ ਬਾਅਦ ਇਸ ਨੂੰ 8 ਨੰਬਰ ਵਿਚ ਬਦਲ ਦਿਤਾ ਗਿਆ। ਇਸ ਕਾਰਨ ਸਭ ਤੋ ਵੱਧ ਅਸਰ ਹਵਾਈ ਅਵਾਜਾਈ ਤੇ ਪਿਆ। ਹਾਂਗਕਾਂਗ ਏਅਰ ਪੋਰਟ ਅਥਾਟਰੀ ਅਨੁਸਾਰ ਕੁਲ 300 ਤੋ ਜਿਆਦਾ ਫਲਾਇਟਾਂ ਵਿਚ ਦੇਰੀ ਹੋਈ ਜਾਂ ਰੱਦ ਕੀਤੀਆਂ ਗਈਆਂ। ਕੁਝ ਇੱਕ ਨੂੰ ਨੇੜਲੇ ਹਵਾਈ ਅੱਡਿਆਂ ਵੱਲ ਨੂੰ ਮੋੜ ਦਿਤਾ ਗਿਆ। ਇਸੇ ਕਾਰਨ 'ਪੰਜਾਬੀ ਚੇਤਨਾਂ' ਦੇ ਮੁੱਖ ਸੰਪਾਦਕ ਨਵਤੇਜ ਸਿੰਘ 'ਅਟਵਾਲ' ਥਾਈਲੈਂਡ ਤੋਂ ਹਾਂਗਕਾਂਗ ਵੱਲ ਆਂਉਦੇ ਹੋਏ ਕਈ ਘੰਟੇ ਵੀਅਤਨਾਮ ਦੇ 'ਦਨਾਗ' ਹਵਾਈ ਅੱਡੇ ਤੇ ਫਸੇ ਰਹੇ।
ਇ...
Posted: August 27, 2017, 11:09 am
ਹਾਂਗਕਾਂਗ, 22 ਅਗਸਤ (ਜੰਗ ਬਹਾਦਰ ਸਿੰਘ)- ਹਾਂਗਕਾਂਗ ਵਿਚ ਅੱਜ ਦਾ ਤਾਪਮਾਨ 39 ਡਿਗਰੀ ਤੋਂ ਪਾਰ ਹੋਣ ਕਾਰਨ ਲੋਕਾਂ ਨੰੂ ਤੇਜ਼ ਗਰਮੀ ਅਤੇ ਭਾਰੀ ਹੁੰਮਸ ਕਾਰਨ ਭਾਰੀ ਪ੍ਰੇਸ਼ਾਨੀ ਅਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਮੌਸਮ ਵਿਭਾਗ ਮੁਤਾਬਕ ਹਾਂਗਕਾਂਗ ਦੇ ਵੱਖੋ—ਵੱਖ ਇਲਾਕਿਆਂ ਵਿਚ ਰਿਕਾਰਡ ਕੀਤੇ ਤਾਪਮਾਨ ਮੁਤਾਬਕ ਅੱਜ ਦੁਪਹਿਰ 2 ਵਜੇ ਚਿਮ-ਚਾ-ਸ਼ੁਈ ਵਿਖੇ 36.6 ਡਿਗਰੀ, ਸ਼ਾਹ ਤਿਨ, ਵੌਾਗ ਤਾਈਸਿਨ ਅਤੇ ਚੂੰ-ਕਵਾਨਓ ਇਲਾਕਿਆਂ ਵਿਚ 37.9 ਡਿਗਰੀ, ਤਾਕਿਊ ਲਿੰਗ ਵਿਖੇ 38.1 ਡਿਗਰੀ ਅਤੇ ਸਭ ਤੋਂ ਵੱਧ 39.1 ਡਿਗਰੀ ਸੈਂਟੀਵਾਰੇਡ ਵੈਸਟਲੈਂਡ ਪਾਰਕ ਵਿਖੇ ਨੋਟ ਕੀਤਾ ਗਿਆ | ਮੌਸਮ ਵਿਭਾਗ ਮੁਤਾਬਕ 1884 ਤੋਂ ਬਾਅਦ ਤਾਪਮਾਨ ਵਿਚ ਹੋਏ ਵਾਧੇ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ | ਹਾਂਗਕਾਂਗ ਦੀ ਹਵਾ ਵਿਚ ਅੱਜ ਪ੍ਰਦੂਸ਼ਣ ਦੀ ਮਾਤ...
Posted: August 23, 2017, 3:20 pm

ਹਾਂਗਕਾਂਗ 23 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਅੱਜ ਸੇਵਰ ਤੋਂ ਸਮੁੰਦਰੀ ਤੁਫਾਨ ਹਾਟੋ ਨੇ ਕਹਿਰ ਮਚਾਇਆ ਹੋਇਆ ਸੀ। ਇਹ ਸਾਦਿਦ ਪਹਿਲੀ ਵਾਰ ਹੋਇਆ ਕੇ ਸਮੰਦਰੀ ਤੂਫਾਨ ਦਾ ਚੇਤਾਵਨੀ ਸਕੇਤ ਨੰਬਰ 10 ਲਗਾਤਾਰ 5 ਘੰਟੇ ਤੱਕ ਜਾਰੀ ਰਿਹਾ। ਇਸ ਤੁਫਾਨ ਦੇ ਅਸਰ ਕਰਨ ਹਾਂਗਕਾਂਗ ਵਿਚ ਜਿੰਦਗੀ ਰੁਕ ਗਈ। ਹਰ ਤਰਾਂ ਦੀ ਅਵਾਜਈ ਬੰਦ ਹੋ ਗਈ ਸਿਰਫ ਐਮ ਟੀ ਆਰ ਹੀ ਕੁਝ ਸੀਮਤ ਲਾਇਨਾਂ ਤੇ ਸੀਮਤ ਸੇਵਾਵਾਂ ਦਿੰਦੀ ਰਹੀ। ਸਭ ਤੋ ਵੱਡਾ ਪ੍ਰਭਾਵ ਹਵਾਈ ਅਵਾਜਾਈ ਤੇ ਪਿਆ ਜਿਥੈ 450 ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਕਾਰਨ ਸੈਕੜੈ ਲੋਕੀ ਹਾਂਗਕਾਂਗ ਹਵਾਈ ਅੱਡੇ ਤੇ ਫਸੇ ਰਹੇ। ਉਨਾ ਨੂੰ ਆਪਣੀ ਮੰਜਿਲ ਤੱਕ ਪਹੁਚਾਣ ਲਈ ਦੇਰ ਰਾਤ ਬਹੁਤ ਸਾਰੀਆਂ ਉਡਾਣਾਂ ਦੇ ਵਿਸੇਸ ਪ੍ਰਬੰਧ ਕੀਤੇ ਜਾ ਗਏ ਹਨ।
ਤੁਫਾਨ ਦੇ ਅਸਰ ਕਾਰਨ ਸਮੰਦਰ ਵਿਚ 5 ਮੀਟਰ ਤਕ ਦੀਆਂ ਲਹ...
Posted: August 23, 2017, 3:09 pm


ਹਾਂਗਕਾਂਗ, 16 ਅਗਸਤ (ਜੰਗ ਬਹਾਦਰ ਸਿੰਘ)-ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ-2016 ਵਿਚ ਆਪਣੀ ਉਮਰ ਤੋਂ ਦੁੱਗਣੇ 37 ਸਾਲਾ ਬਾਕਸਰ ਐਮੀਗੋ ਸ਼ੋਈ ਨੂੰ 58 ਸਾਲਾ ਵਰਗ ਵਿਚ ਮਾਤ ਦੇਣ ਕਾਰਨ ਪੂਰੇ ਵਿਸ਼ਵ ਵਿਚ ਭਾਰਤੀਆਂ ਦਾ ਮਾਣ ਬਣਨ ਵਾਲੇ 16 ਸਾਲਾ ਤਕਦੀਰ ਸਿੰਘ ਵੱਲੋਂ ਸਿੱਖ ਵਿਰਸੇ ਵਿਰਾਸਤ ਪ੍ਰਤੀ ਚੇਤੰਨਤਾ ਲਈ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖਾਲਸਾ ਦੀਵਾਨ ਸਮੇਤ ਹਾਂਗਕਾਂਗ ਦੇ ਚੋਟੀ ਦੇ ਜਿੰਮ ਕਲੱਬਾਂ ਅਤੇ ਜਨਤਕ ਥਾਵਾਂ 'ਤੇ ਪ੍ਰਚਾਰ ਮੁਹਿੰਮ ਚਲਾ ਕੇ ਫ਼ਿਲਮ 'ਬਲੈਕ ਪਿ੍ੰਸ' ਵੇਖਣ ਲਈ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ | ਤਕਦੀਰ ਸਿੰਘ ਦਾ ਕਹਿਣਾ ਹੈ ਕਿ ਮਹਾਰਾਜਾ ਦਲੀਪ ਸਿੰਘ ਵਾਂਗ ਵਿਦੇਸ਼ਾਂ ਵਿਚ ਪਲੀ ਅਤੇ ਵੱਡੀ ਹੋਈ ਨੌਜਵਾਨ ਪੀੜ੍ਹੀ ਆਪਣੇ ਪਿਛੋਕੜ ਤੋਂ ਵਿਸਰੀ ਹੋਈ ਹੈ | ਤਕਦੀਰ ਸਿੰਘ ਮੁਤਾਬਿਕ ਹਾਲਾਤ ਜਾਂ ਕਾਰਨ ਭਾਵੇਂ ਵੱਖਰੇ ਹ...

Posted: August 16, 2017, 11:56 pm
13 ਅਗਸਤ ਦਿਨ ਐਤਵਾਰ  ਬੀਬੀ ਮਨਜੀਤ ਕੌਰ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।
 ਬੀਬੀ ਅਰਮਜੀਤ ਕੌਰ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।
 ਭਾਈ ਬਲਜੀਤ ਸਿੰਘ ਚੋਹਲਾ ਸਾਹਿਬ ਪਰਿਵਾਰ ਵੱਲੋਂ ਮਾਤਾ- ਪਿਤਾ ਜੀ ਦੀ ਯਾਦ ਵਿਚ ਸ੍ਰੀ ਸਹਿਜ ਪਾਠ ਸਾਹਿਬ ਅਰੰਭ ਕਰਵਾਏ ਗਏ।
16 ਅਗਸਤ, ਦਿਨ ਬੁਧਵਾਰ  ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਹੈ।
 ਬੀਬੀ ਬਲਜੀਤ ਕੌਰ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
 ਸ੍ਰ. ਮੇਵਾ ਸਿੰਘ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ।
18 ਅਗਸਤ ਦਿਨ ਸ਼ੁਕਰਵਾਰ  ਸਰਬਜੀਤ ਕੌਰ ਅਤੇ ਮਨਦੀਪ ਸਿੰਘ ਦੇ ਅਨੰਦ ਕਾਰਜਾ ਦੀ ਖੁਸ਼ੀ ਵਿਚ ਅਰੰਭ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
19 ਅਗਸਤ, ਦਿਨ ਸ਼ਨੀਚਰਵਾਰ...
Posted: August 13, 2017, 4:37 am
ਬੀਜਿੰਗ— ਚੀਨੀ ਮੀਡੀਆ ਨੇ ਹੁਣ ਭਾਰਤ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਭਾਰਤ ਨੂੰ ਜੰਗ ਵੱਲ ਧਕੇਲ ਰਹੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਜੇਕਰ ਜੰਗ ਹੁੰਦੀ ਹੈ ਤਾਂ ਭਾਰਤ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਸਰਕਾਰੀ ਅਖਬਾਰ ਨੇ ਕਿਹਾ ਕਿ ਭਾਰਤ 'ਚ ਉਭਰ ਰਹੇ 'ਹਿੰਦੂ ਰਾਸ਼ਟਰਵਾਦ' ਦੇ ਕਾਰਨ ਭਾਰਤ-ਚੀਨ ਦੇ ਵਿਚਕਾਰ ਜੰਗ ਹੋ ਸਕਦੀ ਹੈ। ਚੀਨੀ ਅਖਬਾਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਰੂਪ 'ਚ ਨਰਿੰਦਰ ਮੋਦੀ ਦੇ ਚੁਣੇ ਜਾਣ ਨਾਲ ਦੇਸ਼ 'ਚ ਰਾਸ਼ਟਰਵਾਦੀ ਭਾਵਨਾਵਾਂ ਨੂੰ ਬੜਾਵਾ ਮਿਲ ਰਿਹਾ ਹੈ। ਡੋਕਲਾਮ ਤੋਂ ਫੌਜ ਹਟਾਏ ਭਾਰਤ ਇੰਨਾਂ ਹੀ ਨਹੀਂ ਚੀਨ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਭਾਰਤ ਨੂੰ ਆਪਣੇ ਇਸ ਰੁਖ ਦੀ ਸੂਚਨਾ ਦੇ ਦਿੱਤੀ ਹੈ ਕਿ ਮੌਜੂਦਾ ਵਿਰੋਧ ਨੂੰ ਖਤਮ ਕਰਨ ਲਈ ਭਾਰਤ ਨੂੰ ਬਿਨਾਂ ਕਿਸੇ ਸ਼ਰਤ ਸਿੱਕਮ ਇਲਾਕੇ ਦੇ ...
Posted: August 6, 2017, 7:03 am
punjabi in hong kong
ਹਾਂਗਕਾਂਗ 6 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਆਪਣੀ ਤਰਾਂ ਦਾ ਇਕੋ ਇੱਕ ਤੀਆਂ ਦਾ ਮੇਲਾ 'ਰੂਹ ਪੰਜਾਬ ਦੀ-6" ਇਸ ਵਾਰ ਪਹਿਲਾਂ ਦੇ ਮੁਕਾਬਲੇ ਜਿਆਦਾ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ । ਇੰਡੀਆ ਕਲੱਬ ਦੇ ਛੋਟੇ ਜਿਹੇ ਹਾਲ ਤੋ ਸੁਰੂ ਹੋਇਆ ਬੀਬੀਆ ਦਾ ਇਹ ਮੇਲਾ 700 ਦੀ ਸਮਰਥਾ ਵਾਲੇ 'ਕਾਈ ਫੰਗ ਕਮਿਉਨਟੀ' ਹਾਲ ਤੱਕ ਪੁਹੰਚ ਗਿਆ ਪਰ ਲੋਕਾਂ ਦੀ ਟਿਕਟਾਂ ਦੀ ਮੰਗ ਫਿਰ ਵੀ ਪੂਰੀ ਨਾ ਕਰ ਸਕਿਆ । ਇਸ ਦਾ ਅਦਾਜਾ ਇਸ ਗੱਲ ਤੋ ਲਾਇਆ ਜਾ ਸਕਦਾ ਹੈ ਕਿ ਸੱਤ ਰੰਗ ਇਨਟਰਟੇਨਜ ਵੱਲੋ ਬੁੱਟਰ ਐਸੋਸੀਏਟਸ ਦੇ ਸਹਿਯੋਗ ਨਾਲ ਕਰਵਾਏ ਜਾਦੇ ਇਸ ਮੇਲੇ ਦੀਆਂ ਟਿਕਟਾਂ 17 ਦਿਨ ਪਹਿਲਾਂ ਹੀ ਵਿਕ ਗਈਆਂ। ਹਰ ਸਾਲ ਇਕ ਨਵੇ ਲੇਡੀਜ਼ ਕਲਾਕਾਰ ਨੂੰ ਲਿਆੳਣ ਦੀ ਪਰਥਾ ਦੌਰਾਨ ਇਸ ਵਾਰ ਪੰਜਾਬੀ ਦੀ ਨਾਮਵਰ ਗਾਇਕਾ ਰੁਪਿਦਰ ਹਾਂਡਾ ਨੂੰ ਲੋਕਾਂ ...
Posted: August 6, 2017, 6:41 am
ਹਾਂਗਕਾਂਗ, 28 ਜੁਲਾਈ (ਜੰਗ ਬਹਾਦਰ ਸਿੰਘ)- ਲੋਕ ਹੀ ਮਾੜੀ ਗਾਇਕੀ ਨੂੰ ਨੱਥ ਪਾ ਸਕਦੇ ਹਨ, ਜੇ ਪੰਜਾਬੀ ਗਾਇਕੀ ਜਾਂ ਸੰਗੀਤ ਮਰਦਾ ਹੈ ਤਾਂ ਇਸ ਲਈ ਸਿੱਧੀ ਜ਼ਿੰਮੇਵਾਰੀ ਲੋਕਾਂ ਦੀ ਹੋਵੇਗੀ | ਇਹ ਪ੍ਰਗਟਾਵਾ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕੀਤਾ, ਜੋ ਕਿ ਹਾਂਗਕਾਂਗ 'ਚ 29 ਜੁਲਾਈ ਨੂੰ ਹੋਣ ਵਾਲੇ ਤੀਆਂ ਦੇ ਮੇਲੇ 'ਚ ਸ਼ਾਮਿਲ ਹੋਣ ਆਏ ਹੋਏ ਹਨ | ਉਨਾਂ ਅੱਗੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਸ ਲਈ ਕਿਸੇ ਗੀਤ ਨੂੰ ਹਿੱਟ ਕਰਨਾ ਜਾਂ ਫਲਾਪ, ਇਹ ਲੋਕਾਂ ਦੇ ਹੱਥ ਵਿਚ ਹੀ ਹੈ | ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਆਪਣੇ ਚੈਨਲ ਖੋਲ੍ਹੀ ਬੈਠੇ ਹਨ ਜਿੰਨ੍ਹਾਂ ਦਾ ਇਕੋ-ਇਕ ਮਕਸਦ ਪੈਸਾ ਕਮਾਉਣਾ ਹੈ | ਉਨ੍ਹਾ ਨੂੰ ਪੈਸਾ ਕਮਾਉਣ 'ਚ ਲੋਕ ਹੀ ਮਦਦ ਕਰਦੇ ਹਨ | ਜੇ ਲੋਕ ਅਜਿਹੇ ਚੈਨਲਾਂ ਨੂੰ ਪ੍ਰਮੋਟ ਨਹੀ ਕਰਨਗੇ ਤਾਂ ਮਾੜੀ ਗਾਇਕੀ ...
Posted: July 28, 2017, 10:31 pm
ਹਾਂਗਕਾਂਗ 9 ਜੁਲਾਈ 2017(ਗਰੇਵਾਲ): ਹਾਂਗਕਾਂਗ ਨੂੰ ਮਕਾਓ ਤੇ ਚੀਨੀ ਸਹਿਰ ਯੂਹਾਈ ਨਾਲ ਜੋੜਨ ਵਾਲੇ ਦੁਨੀਆ ਦੇ ਪਹਿਲੇ ਸਭ ਤੋ ਲੰਮੇ ਪੁਲ ਦੀ ਉਸਾਰੀ ਪੂਰੀ ਹੋ ਗਈ ਹੈ। ਇਸ ਪੁਲ ਦੀ ਉਸਾਰੀ ਦਾ ਕੰਮ 15 ਦਸੰਬਰ 2009 ਵਿਚ ਸੁਰੂ ਕੀਤੀ ਗਈ ਸੀ। ਕੁਲ 50 ਕਿਲੋਮੀਟਰ ਲੰਮੇ ਇਸ ਪੁਲ ਦੇ ਬਣਾਉਣ ਵਿਚ 10.6 ਬਿਲੀਅਨ ਅਮਰੀਕੀ ਡਾਲਰ ਖਰਚ ਹੋਏ ਹਨ। ਪਹਿਲੇ ਅੰਦਾਜੇ ਅਨੁਸਾਰ ਪਿਛਲੇ ਸਾਲ 15 ਅਕਤੂਬਰ ਨੂੰ ਸੁਰੂ ਹੋਣ ਵਾਲਾ ਇਹ ਪੁਲ ਹੁਣ ਦਸੰਬਰ 2017 ਵਿਚ ਅਵਾਜਾਈ ਲਈ ਖੋਲੇ ਜਾਣ ਦੀ ਸੰਭਾਵਨਾ ਹੈ। ਇਸ ਪੁਲ ਦੀ ਉਸਾਰੀ ਦੌਰਾਨ 9 ਕਾਮਿਆ ਦਾ ਵੱਖ ਵੱਕ ਹਾਦਸਿਆ ਦੌਰਨਾ ਮਾਰੇ ਜਾਣਾ ਇਕ ਚਿਤਾ ਦਾ ਵਿਸਾ ਹੈ ਜਿਸ ਤੇ ਲੇਬਰ ਵਿਭਾਗ ਜਾਚ ਕਰ ਰਿਹਾ ਹੈ। ਇਸ ਪੁਲ ਦੇ ਪੁਰਾ ਹੋਣ ਨਾਲ 4.5 ਘੰਟੇ ਵਿਚ ਹੋਣ ਵਾਲਾ ਸਫਰ ਹੁਣ 40 ਕੁ ਮਿੰਟ ਵਿਚ ਹੀ ਪੂਰਾ ਹੋ ਜਾਇਆ ਕਰੇਗ...
Posted: July 9, 2017, 4:17 am
ਹਾਂਗਕਾਂਗ 9 ਜੁਲਾਈ 2017(ਗਰੇਵਾਲ): ਸਿੱਕਿਮ ਸੈਕਟਰ ਦੇ ਡੋਕਲਾਮ ਇਲਾਕੇ 'ਚ ਭਾਰਤੀ ਅਤੇ ਚੀਨੀ ਫੌਜੀਆਂ 'ਚ ਗਤੀਰੋਧ ਦਰਮਿਆਨ ਚੀਨ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਸ਼ਨੀਵਾਰ ਸੁਰੱਖਿਆ ਨੂੰ ਲੈ ਕੇ ਸੁਚੇਤ ਕੀਤਾ ਹੈ। ਇਥੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਯਾਤਰਾ ਅਲਰਟ ਨਹੀਂ ਹੈ। ਇਹ ਸਲਾਹ ਹੈ, ਜਿਸ 'ਚ ਚੀਨੀ ਯਾਤਰੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਚੀਨ ਵਲੋਂ ਨਾਗਰਿਕਾਂ ਨੂੰ ਦਿੱਤੀ ਗਈ ਸਲਾਹ 'ਚ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਸੁਰੱਖਿਆ ਹਾਲਾਤ 'ਤੇ ਧਿਆਨ ਦੇਣ ਦੀ ਲੋੜ ਅਤੇ ਅਹਿਤਿਆਤ ਵਰਤਣ ਨੂੰ ਕਿਹਾ ਗਿਆ ਹੈ। ਸਾਵਧਾਨੀ 'ਚ ਭਾਰਤ ਜਾਣ ਵਾਲੇ ਚੀਨੀ ਯਾਤਰੀਆਂ ਨੂੰ ਨਵੀਂ ਦਿੱਲੀ 'ਚ ਚੀਨੀ ਸਫਾਰਤਖਾਨੇ ਰਾਹੀਂ ਸਾਵਧਾਨੀ ਜਾਰੀ ਕੀਤੀ ਗਈ ਹੈ। ਚੀਨ ਨੇ ਪੰਜ ਜੁਲਾਈ ਨੂੰ ਕਿਹਾ ਸੀ ਕਿ ਉਹ ਸੁਰੱਖਿਆ ਹ...
Posted: July 9, 2017, 3:57 am
ਹਾਂਗਕਾਂਗ, 8 ਜੁਲਾਈ (ਗਰੇਵਾਲ)- ਹਾਂਗਕਾਂਗ ਦੇ ਸਭ ਤੋਂ ਪੁਰਾਣੇ ਕਲੱਬਾਂ ਵਿਚ ਮੰਨੇ ਜਾਂਦੇ ਨਵ-ਭਾਰਤ ਸਪੋਰਟਸ ਕਲੱਬ ਹਾਂਗਕਾਂਗ ਦੀ ਇਥੇ ਹੋਈ 66ਵੀਂ ਸਾਲਾਨਾ ਜਨਰਲ ਮੀਟਿੰਗ 'ਚ ਨਵੀਂ ਨਵੀਂੰ ਕਾਰਜਕਾਰਨੀ ਦੀ ਚੋਣ ਕੀਤੀ ਗਈ, ਜਿਸ ਵਿਚ ਲਗਾਤਾਰ ਤੀਜੇ ਸਾਲ ਲਈ ਗੁਰਮੀਤ ਸਿੰਘ ਗੁਰੂ ਬਤੌਰ ਪ੍ਰਧਾਨ, ਅਰਸ਼ਿੰਦਰ ਸਿੰਘ ਗਰੇਵਾਲ ਮੀਤ ਪ੍ਰਧਾਨ, ਬੈਰਿਸਟਰ ਅਮਰਜੀਤ ਸਿੰਘ ਖੋਸਾ ਜਨਰਲ ਸਕੱਤਰ, ਕੁਲਦੀਪ ਸਿੰਘ ਬੁੱਟਰ ਖ਼ਜ਼ਾਨਚੀ, ਸ੍ਰੀ ਆਗਾ ਨਾਗਰਾਜਨ ਸੋਸ਼ਲ ਕਨਵੀਨਰ, ਕੇਵਲ ਸਿੰਘ ਢੋਟੀਆਂ ਚੇਅਰਮੈਨ ਸਪੋਰਟਸ ਬੋਰਡ, ਮੁਕੇਸ਼ ਸਿੰਘ ਸੈਕਟਰੀ ਸਪੋਰਟਸ ਬੋਰਡ ਅਤੇ ਸੁਰਿੰਦਰ ਢਿਲੋਂ ਨੂੰ ਬਤੌਰ ਸੀਨੀਅਰ ਐਡਵਾਈਜ਼ਰ ਨਿਯੁਕਤ ਕੀਤਾ | ਨਵਨਿਯੁਕਤ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਕਲੱਬ ਦੀ ਉੱਨਤੀ ਅਤੇ ਸਮਾਜ ਦੀ ਬੇਹਤਰੀ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਸ...
Posted: July 9, 2017, 3:41 am
ਹਾਂਗਕਾਂਗ 30 ਜੂਨ (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿੱਚ ਪਿਛਲੇ ਕਈ ਸਾਲਾਂ ਤੋ ਲਗਾਤਾਰ ਹੋ ਰਿਹਾ ਤੀਆਂ ਦੇ ਤਿਉਹਾਰ ਨਾਲ ਸਬੰਧਤ ਪ੍ਰੋਗਰਾਮ 'ਰੂਹ ਪੰਜਾਬ ਦੀ-6' ਇਸ ਸਾਲ 29 ਜੁਲਾਈ 2017 ਦਿਨ ਸ਼ਨੀਵਾਰ ਨੂੰ ਚਿਸ ਸਾ ਸੂਈ ਸਥਿਤ ਕਾਈ ਫੌਗ ਕਮਿਊਨਟੀ ਹਾਲ ਵਿਖੇ ਹੋ ਰਿਹਾ ਹੈ। ਇਸ ਵਾਰ ਇਸ ਮੇਲੇ ਵਿੱਚ ਰੌਣਕਾਂ ਲਾਉਣ ਲਈ ਪੰਜਾਬ ਦੀ ਸਮਹੂਰ ਗਾਇਕਾਂ 'ਰੁਪਿੰਦਰ ਹਾਂਡਾ' ਆਪਣੇ ਗਰੁੱਪ ਸਮੇਤ ਆ ਰਹੇ ਹਨ। ਇਸ ਤੋ ਇਲਾਵਾ ਹਾਂਗਕਾਂਗ ਦੀਆਂ ਲੜਕੀਆ ਵੱਲੋ ਵੀ ਗਿੱਧੇ ਦੀ ਵਿਸੇਸ ਤਿਆਰ ਕੀਤੀ ਆਇਟਮ ਪੇਸ਼ ਕੀਤੀ ਜਾਵੇਗੀ। ਮੇਲ਼ੇ ਵਿਚ ਆਉਣ ਦੀਆ ਚਾਹਵਾਨ 12 ਸਾਲ ਤੋ ਘੱਟ ਉਮਰ ਦੀਆਂ ਬੱਚੀਆਂ ਦੀ ਟਿਕਟ ਇਸ ਵਾਰ ਵੀ ਬੁੱਟਰ ਐਡ ਐਸੋਸੀਏਟਸ਼ ਵੱਲੋ ਦਿਤੀ ਜਾਵੇਗੀ। ਸੱਤ 'ਰੰਗ ਇਟਰਟੈਨਰਜ਼' ਤੇ 'ਬੁੱਟਰ ਐਡ ਐਸੋਸੀਏਟਸ਼' ਦੇ ਇਸ ਸਲਾਨਾ ਮੇਲੇ ਦੀ ਹਾਂਗਕਾਂਗ ਵਿਚ ...
Posted: June 29, 2017, 5:44 am
ਹਾਂਗਕਾਂਗ, 28 ਜੂਨ (ਜੰਗ ਬਹਾਦਰ ਸਿੰਘ)-ਭਾਰਤ ਦੇ ਦਾਰਜੀਿਲੰਗ ਖਿੱਤੇ ਵਿਚ ਵੱਖਰੇ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਵਿਸ਼ਵ ਪੱਧਰੀ ਏਕਤਾ ਦਾ ਪ੍ਰਗਟਾਵਾ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਗੋਰਖਾ ਭਾਈਚਾਰੇ ਦੇ ਲੋਕਾਂ ਵੱਲੋਂ ਜਾਰਜ ਵੀ ਮੈਮੋਰੀਅਲ ਪਾਰਕ ਜਾਰਡਨ ਵਿਖੇ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਵੱਲੋਂ ਜ਼ਿਆਦਾਤਰ ਕਾਲੀਆਂ ਪੁਸ਼ਾਕਾਂ ਪਹਿਨੇ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਬੈਨਰਾਂ ਰਾਹੀਂ ਨਾਅਰੇ ਲਗਾ ਕੇ ਅਤੇ ਗੀਤ ਗਾ ਕੇ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਵੱਲੋਂ ਬੀਤੇ ਦਿਨੀਂ ਗੋਰਖਾਲੈਂਡ ਦੀ ਪੁਰਾਣੀ ਮੰਗ ਨੂੰ ਲੈ ਕੇ ਭਾਰਤ ਦੇ ਪੱਛਮੀ ਬੰਗਾਲ ਵਿਚ ਪੁਲਿਸ ਅਤੇ ਗੋਰਖਾ ਪ੍ਰਦਰਸ਼ਨਕਾਰੀਆਂ ਵਿਚ ਹੋਏ ਟਕਰਾਅ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਭਾਰਤ ਤੋਂ ਗੋਰਖਿਆਂ ਲਈ ਵੱਖਰੇ ਰਾਜ ਦੀ ਮੰਗ ਕੀਤੀ | ਉਨ੍...
Posted: June 29, 2017, 5:12 am

18 ਜੂਨ ਦਿਨ ਐਤਵਾਰ : ਗੁਪਤ ਸ਼ਰਧਾਲੂਆਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸੀ ਵਿਚ ਅਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਈ।
 ਹੈਰੀ ਬੰਗਾ ਪਰਿਵਾਰ ਅਤੇ ਨਵ-ਭਾਰਤ ਕਲੱਬ ਵੱਲੋਂ ਛਬੀਲ ਦੀ ਸੇਵਾ ਹੋਈ।
19 ਜੂਨ ਦਿਨ ਸੋਮਵਾਰ : ਬਿਲੀ ਢਿਲੋਂ ਜੀ ਵੱਲੋਂ ਆਪਣੇ ਬੇਟੇ ਸਵ. ਗੁਰਵਿੰਦਰ ਸਿੰਘ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 21 ਜੂਨ ਦਿਨ ਬੁੱਧਵਾਰ ਨੂੰ ਪਾਏ ਜਾਣਗੇ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ।
21 ਜੂਨ ਦਿਨ ਬੁੱਧਵਾਰ : ਖ਼ਾਲਸਾ ਦੀਵਾਨ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ।
23 ਜੂਨ ਦਿਨ ਸ਼ੁਕਰਵਾਰ :  ਸੁਰਜੀਤ ਸਿੰਘ ਖਾਰਾ ਸ/ੋ ਕਸ਼ਮੀਰ ਸਿੰਘ ਸ਼ੇਰੋਂ ਨੳਟੁਰੲ ਵਲਿਲੳਗੲ ਚੋ. ਵੱਲੋਂ ਬਾਬਾ ਬੰਦਾ ਸ...

Posted: June 18, 2017, 4:58 am
ਹਾਂਗਕਾਂਗ 11 ਜੂਨ 2017(ਗਰੇਵਾਲ); ਹਾਂਗਕਾਂਗ ਮੋਸਮ ਵਿਭਾਗ ਅਨੁਸਾਰ ਹਵਾ ਦੇ ਘੱਟ ਦਬਾ ਦੇ ਚਲਦੇ ਹੋਏ ਇਕ ਤੁਫਾਨ ਹਾਂਗਕਾਂਗ ਵੱਲ ਆ ਰਿਹਾ ਹੈ। ਇਸ ਦੀ ਤਾਜਾ ਦਿਸਾ ਤੇ ਦਸਾ ਅਨੁਸਾਰ ਇਹ ਸੋਮਵਾਰ ਨੂੰ ਹਾਂਗਕਾਂਗ ਦੇ ਕਾਫੀ ਨੇੜੈ ਹੋਵੇਗਾ। ਮੋਸਮ ਵਿਭਾਗ ਅੱਜ ਸਾਮ ਨੂੰ ਇਸ ਸਬੰਧੀ ਚਿਤਾਵਨੀ ਵਾਲਾ ਸਕੇਤ ਜਾਰੀ ਕਰ ਸਕਦਾ ਹੈ। ਇਸ ਤੂਫਾਨ ਦੇ ਅਸਰ ਅਧੀਨ ਅਗਲੇ ਕਈ ਦਿਨਾਂ ਤਕ ਮੋਸਮ ਮੀਹ ਵਾਲਾ ਰਹਿਣ ਦੀ ਸਭਾਵਨਾ ਹੈ।...
Posted: June 11, 2017, 7:28 am
ਅੱਜ) 11 ਜੂਨ ਦਿਨ ਐਤਵਾਰ  ਗੁਪਤ ਪਰਿਵਾਰ ਵੱਲੋਂ ਅਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਮਿੱਸੇ ਪ੍ਰਸਾਦਿਆਂ ਦੇ ਲੰਗਰ ਦੀ ਸੇਵਾ ਹੋਈ।
 ਸ੍ਰ. ਧਰਮ ਸਿੰਘ ਬਰਾੜ ਪਰਿਵਾਰ ਵੱਲੋਂ ਆਪਣੇ ਪੋਤਰੇ ਦੀ ਯਾਦ ਵਿਚ ਸ੍ਰੀ ਸਹਿਜ ਪਾਠ ਸਾਹਿਬ ਅਰੰਭ ਕਰਵਾਏ ਗਏ।
 ਟੂਰਿਸਟ ਵੀਰਾਂ ਵੱਲੋਂ ਛਬੀਲ ਦੀ ਸੇਵਾ ਹੋ ਰਹੀ ਹੈ।
14 ਜੂਨ ਦਿਨ ਬੁੱਧਵਾਰ  ਖ਼ਾਲਸਾ ਦੀਵਾਨ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ।
15 ਜੂਨ ਦਿਨ ਵੀਰਵਾਰ  ਹਾੜ ਦੀ ਸੰਗਰਾਂਦ ਦਾ ਦਿਹਾੜਾ ਹੈ।
 ਸਵਰਨ ਸਿੰਘ ਮਾਲੂਵਾਲ ਪਰਿਵਾਰ ਵੱਲੋਂ ਛਬੀਲ ਦੀ ਸੇਵਾ ਹੋਵੇਗੀ।
16 ਜੂਨ ਦਿਨ ਸ਼ੁਕਰਵਾਰ  ਗੁਪਤ ਸ਼ਰਧਾਲੂਆਂ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਜਿਨ੍ਹ...
Posted: June 11, 2017, 7:06 am
ਹਾਂਗਕਾਂਗ, 24 ਮਈ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਅੱਜ ਤੜਕਸਾਰ ਤੋਂ ਪੈ ਰਹੀ ਭਾਰੀ ਮੀਂਹ ਕਾਰਨ ਹਾਂਗਕਾਂਗ ਵਾਸੀਆਂ ਦਾ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | 70 ਮਿਲੀਲੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੈ ਰਹੀ ਭਾਰੀ ਬਾਰਿਸ਼ ਕਾਰਨ ਸਰਕਾਰ ਵੱਲੋਂ ਰੈੱਡ ਸਿਗਨਲ ਤੋਂ ਬਾਅਦ ਕਰੀਬ 12 ਵਜੇ ਦੁਪਹਿਰ ਬਲੈਕ ਸਿਗਨਲ ਜਾਰੀ ਕਰਦਿਆਂ ਲੋਕਾਂ ਨੂੰ ਜਿਥੇ ਹੈ, ਉਥੇ ਰਹਿਣ ਦੀ ਚਿਤਾਵਨੀ ਜਾਰੀ ਕੀਤੀ | ਹਾਂਗਕਾਂਗ ਦੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਬਹੁਤ ਸਾਰੇ ਵਹੀਕਲ ਨੁਕਸਾਨੇ ਗਏ ਅਤੇ ਸੜਕਾਂ 'ਤੇ ਨਾਲਿਆਂ ਤੋਂ ਪਾਣੀ ਓਵਰ ਫਲੋਅ ਹੋਣ ਕਾਰਨ ਬਹੁਤ ਸਾਰੀਆਂ ਸੜਕਾਂ ਟੁੱਟ ਗਈਆਂ | ਖਰਾਬ ਮੌਸਮ ਦੇ ਚੱਲਦਿਆਂ ਚਾਈਨਾ ਈਸਟਰਨ ਏਅਰਲਾਈਨ ਦੀ ਫਲਾਈਟ ਐਮ. ਯੂ. 765 ਰਨਵੇਅ 'ਤੇ ਉਤਰਦਿਆਂ ਸਲਿੱਪ ਕਰਦਿਆਂ ਘਾਹ ਦੇ ਮੈਦਾਨ ਵਿਚ ਵੜ ਗਈ, ...
Posted: May 24, 2017, 11:18 pm
ਹਾਂਗਕਾਂਗ 13 ਮਈ 2017(ਅ.ਸ. ਗਰੇਵਾਲ): ਹਾਂਗਕਾਂਗ ਵਿਚ ਰਹਿਦੇ ਪਾਕਿਸਤਾਨੀ ਭਾਈਚਾਰੇ ਵੱਲੋ ਆਪਣੇ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਸਲ ਵਿਚ ਉਹ ਹਾਂਗਕਾਂਗ ਸਰਕਾਰ ਤੋ ਮੰਗ ਕਰ ਰਹੇ ਹਨ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨਿਵਾਜ ਸਰੀਫ ਨੂੰ ਹਾਂਗਕਾਂਗ ਵਿਚ ਦਾਖਲ ਨਾ ਹੋਣ ਦਿਤਾ ਜਾਵੇ। ਉਨਾਂ ਦਾ ਮੰਨਣਾ ਹੈ ਕਿ ਰਿਸਵਤ ਜਿਹੇ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਨੂੰ ੳਹ ਹਾਂਗਕਾਂਗ ਵਿੱਚ ਦੇਖਣਾ ਨਹੀ ਚਹੁੰਦੇ।ਇਸ ਸਬੰਧੀ ਇਕ ਆਨਲਾਈਨ ਪਟੀਸ਼ਨ ਸੁਰੂ ਕੀਤੀ ਗਈ ਹੈ ਜਿਸ ਵਿਚ ਸਨਿਚਰਵਾਰ ਬਾਅਦ ਦੁਪਹਿਰ ਤਕ 12000 ਲੋਕੀ ਦਸਖਤ ਕਰ ਚੁਕੇ ਹਨ। ਪਤਾ ਲਗਾ ਹੈ ਕਿ ਬੀਜਿੰਗ ਵਿਚ ਸਮਾਗਮਾਂ ਵਿਚ ਜਿਸਾ ਲੈਣ ਤੋ ਬਾਅਦ ਨਵਾਜ ਸਰੀਫ ਦਾ ਮੰਗਲਵਾਰ ਨੂੰ ਹਾਂਗਕਾਂਗ ਆਉਣ ਦਾ ਪ੍ਰੋਗਰਾਮ ਹੈ ਤੇ ਉਹ ਵੀਰਵਾਰ ਤਕ ਇਥੇ ਰਹਿਣਗੇ। ਉਨਾ ਦ...
Posted: May 13, 2017, 11:45 am
ਹਾਂਗਕਾਂਗ, 10 ਮਈ (ਜੰਗ ਬਹਾਦਰ ਸਿੰਘ)-ਮਾਨਵਤਾ ਦੇ ਆਧਾਰ 'ਤੇ 1965 ਅਤੇ 1971 ਦੀ ਭਾਰਤ-ਪਾਕਿ ਜੰਗ ਦੇ ਜੰਗੀ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਪੱਤਰਕਾਰ ਅਤੇ ਨਾਵਲਕਾਰ ਬਲਦੇਵ ਸਿੰਘ ਬੱੁਧ ਸਿੰਘ ਵਾਲਾ ਅਤੇ ਪ੍ਰਧਾਨ ਖ਼ਾਲਸਾ ਦੀਵਾਨ ਸੁੱਖਾ ਸਿੰਘ ਗਿੱਲ ਵੱਲੋਂ ਹਾਂਗਕਾਂਗ ਸਥਿਤ ਪਾਕਿਸਤਾਨ ਕੌਾਸਲੇਟ ਦੇ ਕੌਾਸਲ ਜਨਰਲ ਜਨਾਬ ਅਲੀ ਨਵਾਜ ਮਲਿਕ ਰਾਹੀਂ ਇਕ ਮੰਗ-ਪੱਤਰ ਪਾਕਿਸਤਾਨ ਸਰਕਾਰ ਨੂੰ ਭੇਜਿਆ ਗਿਆ | ਇਸ ਬੇਹੱਦ ਸੰਜੀਦਾ ਮਸਲੇ 'ਤੇ ਗੱਲਬਾਤ ਕਰਦਿਆਂ ਸ: ਬਲਦੇਵ ਸਿੰਘ ਬੁੱਧ ਸਿੰਘ ਵਾਲਾ ਨੇ ਕਿਹਾ ਕਿ ਜੰਗੀ ਕੈਦੀ ਬਲਵਿੰਦਰ ਸਿੰਘ ਚੰਬਾ ਕਲਾਂ, (ਤਰਨਤਾਰਨ) ਦੀ ਸਪੁੱਤਰੀ ਬਲਵਿੰਦਰ ਕੌਰ ਵੱਲੋਂ ਆਪਣੇ ਪਿਤਾ ਦੀ ਆਜ਼ਾਦੀ ਲਈ ਵੀਡੀਓ ਬਣਾ ਕੇ ਕੀਤੇ ਵਿਰਲਾਪ ਰਾਹੀਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੀਤੀ ਅਪੀਲ ਨੇ ਉਨ੍ਹਾਂ ਦੀ ਜ਼ਿਹਨੀਅਤ 'ਤੇ...
Posted: May 11, 2017, 12:03 am
ਹਾਂਗਕਾਂਗ, 5 ਮਈ (ਜੰਗ ਬਹਾਦਰ ਸਿੰਘ)-ਹੈਪੀ ਵੈਲੀ ਵਿਖੇ ਕਰਵਾਏ ਗਏ ਵਿਸਾਖੀ ਖੇਡ ਮੇਲੇ 2017 ਦੌਰਾਨ ਸਭ ਤੋਂ ਰੌਚਿਕ ਮੰਨੇ ਜਾਂਦੇ ਰੱਸਾ ਖਿੱਚਣ ਦੇ ਮੁਕਾਬਲਿਆਂ ਵਿਚ ਚਾਰ ਚੋਟੀ ਦੀਆਂ ਟੀਮਾਂ ਨੂੰ ਹਰਾ ਕੇ ਮੁੰਡਾ ਪਿੰਡ ਦੀ ਟੀਮ ਲਗਾਤਾਰ ਤੀਜੇ ਸਾਲ ਜਿੱਤ ਦੀ ਝੰਡੀ ਬਰਕਰਾਰ ਰੱਖਣ ਵਿਚ ਕਾਮਯਾਬ ਰਹੀ | ਇਸੇ ਮੁਕਾਬਲੇ ਵਿਚ ਹਾਂਗਕਾਂਗ ਦੇ ਮੁੱਛ ਫੁੱਟ ਗੱਭਰੂਆਂ ਦੀ 22 ਸਾਲ ਵਰਗ ਦੀ ਟੀਮ ਪੰਜਾਬੀ ਜੱਟ ਵੱਲੋਂ ਜਾਦੂ ਟੀਮ ਨੂੰ ਮਾਤ ਦੇ ਕੇ ਅੱਵਲ ਪੁਜ਼ੀਸ਼ਨ ਹਾਸਲ ਕੀਤੀ | ਰੱਸਾ ਖਿੱਚਣ ਦੇ ਇਨ੍ਹਾਂ ਮੁਕਾਬਲਿਆਂ ਦੌਰਾਨ ਜੱਗਾ ਅਤੇ ਫਿਰੋਜ਼ਪੁਰੀਆ ਵਰਗੀਆਂ ਚੋਟੀ ਦੀਆਂ ਟੀਮਾਂ ਵੱਲੋਂ ਜ਼ੋਰ-ਅਜ਼ਮਾਇਸ਼ ਦੌਰਾਨ ਮੁਕਾਬਲੇ ਨੂੰ ਬੇਹੱਦ ਦਿਲਚਸਪ ਬਣਾਇਆ ਗਿਆ | ਇਸ ਮੌਕੇ ਪ੍ਰਧਾਨ ਖਾਲਸਾ ਦੀਵਾਨ ਸੁੱਖਾ ਸਿੰਘ ਗਿੱਲ, ਮੁੱਖ ਮਹਿਮਾਨ ਮੈਡਮ ਸ੍ਰੀਵਾਸਤਵਾ ਅਤੇ...
Posted: May 7, 2017, 5:05 am
[/vc_column_text][/vc_column][/vc_row]

© 2019 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar