Punjabi News Online

Punjabi News Online

Punjabi News Online - News

News from all aaround the world in Punjabi

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਤੇ ਅੱਜ ਸਜ਼ਾ ਸੁਣਾਈ ਜਾਵੇਗੀ। ਕੇਸ ਦੀ ਸੁਣਵਾਈ ਮਾਡਲ ਜੇਲ੍ਹ ਬੁੜੈਲ ਵਿੱਚ ਚੱਲ ਰਹੀ ਸੀ। 31 ਅਗਸਤ 1995 ਨੂੰ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਇਸ ਬੰਬ ਧਮਾਕੇ ’ਚ 17 ਹੋਰ ਵਿਅਕਤੀ ਮਾਰੇ ਗਏ ਸਨ।

...
Posted: March 17, 2018, 1:23 am

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਤੌਰ ’ਤੇ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਵਿਧਾਇਕ ਨਵਜੋਤ ਕੌਰ ਨੇ ਸਰਕਾਰ ਵੱਲੋਂ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦੀ ਰਿਪੋਰਟ ਦਾ ਹਵਾਲਾ ਦਿੱਤਾ। ਸਿੱਧੂ ਨੇ ਦਾਅਵਾ ਕੀਤਾ ਕਿ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿੱਚ ਨਾਮਜ਼ਦ ਜਗਜੀਤ ਸਿੰਘ ਚਾਹਲ ਅਤੇ ਮਨਿੰਦਰ ਸਿੰਘ ਬਿੱਟੂ ਆਦਿ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਤੱਥਾਂ ’ਤੇ ਅਾਧਾਰਿਤ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਆਨਾਂ ਦੀ ਪੁਣ-ਛਾਣ ਮਗਰੋਂ ਹੀ ਐਸਟੀਐਫ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ...

Posted: March 17, 2018, 12:04 am

ਕੇਜਰੀਵਾਲ ਦੀ ਮਜੀਠੀਏ ਤੋਂ ਮੁਆਫੀ ਮਾਮਲੇ ਤੋਂ ਨਾਰਾਜ਼ ਆਪ ਵਿਧਾਇਕਾਂ ਦੀ ਹੋਈ ਮੀਟਿੰਗ ਵਿੱਚ ਕੇਜਰੀਵਾਲ ਨੂੰ ਫਿਟਕਾਰਾਂ ਪਾਈਆਂ। ਮੀਟਿੰਗ ਵਿੱਚ ਵਿਧਾਇਕ ਐਚਐਸ ਫੂਲਕਾ ਤੇ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਸਾਰੇ ਵਿਧਾਇਕ ਮੌਜੂਦ ਸਨ। ਸੂਤਰਾਂ ਅਨੁਸਾਰ ਮੀਟਿੰਗ ਵਿੱਚ 13 ਦੇ ਕਰੀਬ ਵਿਧਾਇਕ ਪੰਜਾਬ ਦਾ ਵੱਖਰਾ ਯੂਨਿਟ ਬਣਾਉਣ ਦੇ ਹਾਮੀ ਸਨ, ਪਰ ਫਿਲਹਾਲ ਅਜਿਹਾ ਫ਼ੈਸਲਾ ਟਾਲ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪੰਜਾਬ ਦੀ ਲੀਡਰਸ਼ਿਪ ਦੀ ਇਸ ਮੁੱਦੇ ਉਪਰ 18 ਮਾਰਚ ਨੂੰ ਦਿੱਲੀ ਵਿੱਚ ਮੀਟਿੰਗ ਸੱਦੀ ਹੈ, ਪਰ ਵਿਧਾਇਕਾਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਵਿਧਾਇਕਾਂ ਨੇ ਹਾਈਕਮਾਂਡ ਵੱਲੋਂ ਪੰਜਾਬ ਲਈ ਬਣਾਈ ਕੋਰ ਕਮੇਟੀ ਨੂੰ ਵੀ ਭੰਗ ਕਰ ਦਿੱਤਾ ਹੈ।
ਪੰਜਾਬ ਮਾਮਲਿਆਂ ਦ...

Posted: March 16, 2018, 11:52 pm

ਔਕਲੈਂਡ 15 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਇਮੀਗ੍ਰੇਸ਼ਨ ਵਿਭਾਗ ਦੀ ਦੁਨੀਆ ਦੇ ਬਾਕੀ ਹਿਸਿਆਂ ਵਿਚੋਂ ਸਿਰਫ ਉ੍ਯੱਚ ਸਤਰ ਦੇ ਪ੍ਰਵਾਸੀ ਕਾਮੇ ਲੱਭ ਕੇ ਨਿਊਜ਼ੀਲੈਂਡ ਨੂੰ ਹੋਰ ਖੁਸ਼ਹਾਲ ਕਰਨ ਦੀ 'ਨੀਤੀ' ਸ਼ਾਇਦ ਇਥੇ ਦੇ ਵੱਖ-ਵੱਖ ਵਪਾਰਕ ਖੇਤਰ ਦੇ ਲੋਕਾਂ ਨੂੰ ਸਰਕਾਰ ਦੀ 'ਬਦਨੀਤੀ' ਨਜ਼ਰ ਆਉਣ ਲੱਗੀ ਹੈ। ਹੁਣ ਜਦ ਕਿ ਖੇਤੀ ਖੇਤਰ ਦੇ ਵਿਚ ਪ੍ਰਵਾਸੀ ਕਾਮੇ (ਫਰੂਟ ਪਿੱਕਰ, ਕੀਵੀ ਪਿੱਕਰ) ਮਿਲਣੇ ਮੁਸ਼ਕਿਲ ਹੋ ਗਏ ਹਨ ਉਥੇ ਹੁਣ ਗਾਵਾਂ ਦੇ ਡੇਅਰੀ ਫਾਰਮਾਂ ਉਤੇ ਵੀ ਨਵੇਂ ਕਾਮਿਆਂ ਦੀ ਉਪਲਬਧੀ ਲਗਪਗ ਬੰਦ ਹੋ ਗਈ ਹੈ। ਇਹ ਕੰਮ ਹੇਠਲੇ ਦਰਜੇ ਦੀ ਮੁਹਾਰਿਤ ਰੱਖਣ ਵਾਲੀ (ਲੋਅਰ ਸਕਿੱਲਡ ਕੈਟਾਗਿਰੀ' ਦੇ ਵਿਚ ਆਉਣ ਕਰਕੇ ਕੋਈ ਵੀ ਪ੍ਰਵਾਸੀ ਕਾਮਾ ਇਸ ਕੰਮ ਨੂੰ ਆਪਣੇ ਪਹਿਲੇ ਕੰਮ ਵੱਜੋਂ ਤਰਜੀਹ ਨਹੀਂ ਦੇ ਰਿਹਾ ਜਿਸ ਦੇ ਚਲਦੇ ਕਾਮਿਆਂ ਦੀ ਘਾਟ ਪੈ ਗਈ ਹ...

Posted: March 16, 2018, 3:17 am

ਭਾਰਤ ਸਰਕਾਰ ਨੇ ਕਿਹਾ ਕਿ ਉਹ ਕੈਨੇਡਾ, ਅਮਰੀਕਾ ‘ਚ ਕੁਝ ਗੁਰਦੁਆਰਾ ਕਮੇਟੀਆਂ ਵੱਲੋਂ ਸਿੱਖਾਂ ਦੇ ਮਾਮਲਿਆਂ ਵਿੱਚ ਸਰਕਾਰ ਵੱਲੋਂ ਦਖ਼ਲਅੰਦਾਜ਼ੀ ਬਾਰੇ ਲਾਏ ਦੋਸ਼ਾਂ ਦੇ ਬਿਆਨ ਸਾਡੇ ਧਿਆਨ ਵਿੱਚ ਹਨ। ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਕੇ ਸਿੰਘ ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਕਮੇਟੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਸਬੰਧਤ ਬਹੁਤ ਸਾਰੇ ਗੁਰਦੁਆਰਿਆਂ ਨੇ ਭਾਰਤ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਦਾਖ਼ਲ ਨਾ ਹੋਣ ਦੇਣ ਦੀ ਹਾਮੀ ਭਰੀ ਸੀ। ਵੀ ਕੇ ਸਿੰਘ ਨੇ ਕਿਹਾ ਕਿ “ਸਰਕਾਰ ਅਤਿਵਾਦੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਭਾਰਤ ਵਿਰੋਧੀ ਸਰਗਰਮੀਆਂ ਨਾਲ ਸਬੰਧਤ ਭਾਰਤ ਦੇ ਸਰੋਕਾਰਾਂ ਨੂੰ ਮੁਖ਼ਾਤਬ ਹੋਣ ਲਈ ਇਨ੍ਹਾਂ ਦੇਸ਼ਾਂ ਦੀਆਂ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ”। ਸਰਕਾਰ ਮੁੱ...

Posted: March 16, 2018, 3:03 am

ਕੇਜਰੀਵਾਲ ਦੀ ਮੁਆਫੀ ਨੇ ਪੰਜਾਬ ਦੀ ਰਾਜਨੀਤੀ ‘ਚ ਗਰਮੀ ਪੈਦਾ ਕਰ ਦਿੱਤੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਆਪ ਵਿਧਾਇਕ ਕੰਵਰ ਸੰਧੂ ਨੇ ਸੋਸ਼ਲ ਮੀਡੀਆ ਉੱਤੇ ਨਰਾਜ਼ਗੀ ਪ੍ਰਗਟਾਈ ਹੈ। ਦੋਵਾਂ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਮਜੀਠੀਆ ਅੱਗੇ ਆਤਮ ਸਮਰਪਣ ਤੋਂ ਬੇਹੱਦ ਸਦਮੇ ਵਿੱਚ ਹਨ ਤੇ ਉਨ੍ਹਾਂ ਨੂੰ ਇਹ ਦੱਸਣ ਵਿੱਚ ਵੀ ਕੋਈ ਝਿਜਕ ਨਹੀ ਹੈ ਕਿ ਉਨ੍ਹਾਂ ਦੇ ਨਾਲ ਇਹ ਮਾਮਲਾ ਵਿਚਾਰਿਆ ਤੱਕ ਨਹੀ ਗਿਆ। ਸੰਧੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਬਣਾਈ ਵਿਸ਼ੇਸ਼ ਟਾਸਕ ਫੋਰਸ ਮਜੀਠੀਆ ਨੂੰ ਡਰੱਗਜ਼ ਦੇ ਮਾਮਲੇ ਵਿੱਚ  ਸ਼ਾਮਲ ਕਰ ਰਹੀ ਹੈ ਤੇ ਦੂਜਾ ਪਾਸੇ...

Posted: March 16, 2018, 2:39 am

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕੇਜ਼ਰੀਵਾਲ ਦੇ ਮਜੀਠੀਏ ਤੋਂ ਚਿੱਠੀ ਲਿਖ ਮੁਆਫ਼ੀ ਮੰਗਣ ਨਾਲ ਪੰਜਾਬੀਆ ਦੇ ਮਨਾਂ ਨੂੰ ਗਹਿਰੀ ਠੇਸ ਪੁੱਜੀ ਹੈ,ਜਿਸ ਨੂੰ ਦੇਖਦੇ ਹੋਏ ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਤੋੜਨ ਦਾ ਫੈਸਲਾ ਕੀਤਾ ਹੈ ਤੇ ਪੱਕੇ ਤੌਰ ਤੇ ਫਤਹਿ ਬੁਲਾ ਆਏ ਹਾਂ। ਦੱਸਣਯੋਗ ਹੈ ਕਿ ਬੈਂਸ ਭਰਾਵਾਂ ਨੇ ਆਪ ਵਿਧਾਇਕਾਂ ਨਾਲ ਚੱਲ ਰਹੀ ਮੀਠਿੰਗ ਵਿਚਕਾਰ ਹੀ ਛੱਡ ਦਿਤੀ ਕਿਉ ਕਿ ਆਪ ਵਿਧਾਇਕਾਂ ਦੀ ਮੁਆਫੀ ਮੁੱਦੇ ਤੇ ਵੱਖ ਵੱਖ ਰਾਇ ਸੀ।

...
Posted: March 16, 2018, 12:38 am

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋ ਮੁਆਫੀ ਮੰਗ ਕੇ ਵੱਡੀ ਮੁਸ਼ਕਿਲ ਗਲ ਪਾ ਲਈ ਹੈ। ਅੱਜ ਪਹਿਲਾਂ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਹੁਣ ਉਪ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵੀ ਆਪਣੀ ਪ੍ਰਧਾਨਗੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਮੈਂ ਆਮ ਆਦਮੀ ਪਾਰਟੀ ਪੰਜਾਬ ਦੀ ਸਹਿ-ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇੱਕ ਸੱਚਾ ਅਤੇ ਜਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਵਿੱਚ ਰੁਲਣਾ ਬਰਦਾਸ਼ਤ ਨਹੀਂ” ਆਮ ਆਦਮੀ ਵੱਜੋਂ ਇਹ ਸੰਘਰਸ਼ ਜਾਰੀ ਰਹੇਗਾ”

...
Posted: March 15, 2018, 11:23 pm

ਦੋ ਸਾਲ ਦੀ ਸਜਾ ਹੋਣ ਤੋਂ ਬਾਅਦ ਅਦਾਲਤ ਵੱਲੋਂ ਦਲੇਰ ਮਹਿੰਦੀ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਅਸੀਂ ਇਸ ਫ਼ੈਸਲੇ ਨੂੰ ਲੈ ਕੇ ਸੈਸ਼ਨ ਕੋਰਟ ਜਾਵਾਂਗੇ।

...
Posted: March 15, 2018, 9:17 pm

2003 ਵਿੱਚ ਮਨੁੱਖੀ ਤਸਕਰੀ ਤੇ ਧੋਖਾਧੜੀ ਦੇ ਮਾਮਲੇ ‘ਚ ਦਰਜ਼ ਹੋਏ ਕੇਸ ਵਿੱਚ ਗਾਇਕ ਦਲੇਰ ਮਹਿੰਦੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 2 ਸਾਲ ਦੀ ਸਜ਼ਾ ਸੁਣਾਈ ਗਈ ਹੈ।ਇਸ ਦੌਰਾਨ ਕਿਹਾ ਜਾ ਰਿਹਾ ਹੈ ਕੇ ਹੋ ਸਕਦਾ ਹੈ ਉਸ ਨੂੰ ਜਲਦ ਹੀ ਜਮਾਨਤ ਮਿਲ ਜਾਵੇ।

...
Posted: March 15, 2018, 8:39 pm

2003 ਵਿੱਚ ਮਨੁੱਖੀ ਤਸਕਰੀ ਤੇ ਧੋਖਾਧੜੀ ਦੇ ਮਾਮਲੇ ‘ਚ ਦਰਜ਼ ਹੋਏ ਕੇਸ ਵਿੱਚ ਗਾਇਕ ਦਲੇਰ ਮਹਿੰਦੀ ਦੋਸ਼ੀ ਕਰਾਰ ਦਿੱਤਾ ਹੈ। ਇਸ ਦੀ ਸਜਾ ਜਲਦੀ ਸੁਣਾ ਦਿੱਤੀ ਜਾਵੇਗੀ।

...
Posted: March 15, 2018, 8:28 pm

ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਗੇ ਝੁਕਣਾ ਮਹਿੰਗਾ ਪੈ ਰਿਹਾ ਹੈ।ਮਜੀਠੀਆ ਤੋਂ ਮੁਆਫੀ ਮੰਗਣ ਦੇ ਮਾਮਲੇ ਵਿਚ ਭਗਵੰਤ ਮਾਨ ਨੇ ਅੱਜ ਆਪਣੇ ਪੰਜਾਬ ਆਪ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ “ਮੈਂ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ,,ਪੰਜਾਬ ਚ ਡਰੱਗ ਮਾਫ਼ੀਆ ਅਤੇ ਲੋਕਾਂ ਨਾਲ ਹੋ ਰਹੀ ਹਰ ਕਿਸਮ ਦੀ ਧੱਕੇਸ਼ਾਹੀ ਖ਼ਿਲਾਫ਼ ਮੇਰੀ ਜੰਗ ਜਾਰੀ ਰਹੇਗੀ ,,,ਪਰ ਇੱਕ ਸੱਚਾ ਪੰਜਾਬੀ ਹੋਣ ਦੇ ਨਾਤੇ ।

...
Posted: March 15, 2018, 7:59 pm

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਸੁਰਖੀਆਂ ’ਚ ਰਹੇ ਭਾਰਤੀ ਮੂਲ ਦੇ ਜਸਪਾਲ ਅਟਵਾਲ ਨੂੰ ਪਿਛਲੇ ਸਾਲ ਹੀ ਭਾਰਤ ’ਚ ਕਾਲੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ। ਲੋਕ ਸਭਾ ’ਚ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਲਿਖਤੀ ਜਵਾਬ ਦਿੰਦਿਆਂ,‘‘ਜਸਪਾਲ ਅਟਵਾਲ ਨੂੰ ਭਾਰਤ ’ਚ ਦਾਖ਼ਲੇ ਲਈ ਜਾਇਜ਼ ਵੀਜ਼ਾ ਜਾਰੀ ਕੀਤਾ ਗਿਆ ਸੀ। ਉਸ ਨੂੰ 2017 ’ਚ ਕਾਲੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ।’’

...
Posted: March 15, 2018, 3:05 am

ਨਕੋਦਰ ਦੀ ਦਾਣਾ ਮੰਡੀ ਵਿੱਚ ਕਰਜ਼ਾ ਮੁਆਫ਼ੀ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤੁਲਨਾ ਅਣਵੰਡੇ ਪੰਜਾਬ ਦੇ ਮਾਲ ਮੰਤਰੀ ਸਰ ਛੋਟੂ ਰਾਮ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਦੇ ਦੂਜੇ ਸਰ ਛੋਟੂ ਰਾਮ ਹਨ ਜਿਨ੍ਹਾਂ ਨੇ ਕਿਸਾਨੀ ਦੀ ਬਾਂਹ ਫੜੀ ਹੈ। ਸਾਬਕਾ ਵਿਧਾਇਕ ਜਗਬੀਰ ਬਰਾੜ ਨੇ ਅਮਰਿੰਦਰ ਸਿੰਘ ਨੂੰ ਕਪਤਾਨ ਕਹਿ ਕੇ ਸੰਬੋਧਨ ਕੀਤਾ ਜਦਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਹ ਰਾਜਾ ਨਹੀਂ ਫਕੀਰ ਹਨ ਅਤੇ ਪੰਜਾਬ ਦੀ ਤਕਦੀਰ ਹਨ।

...
Posted: March 15, 2018, 2:31 am

ਜਿਮਨੀ ਚੋਣਾਂ ਦੋਰਾਨ ਉੱਤਰ ਪ੍ਰਦੇਸ਼ ਦੀ ਗੋਰਖਪੁਰ ਸੀਟ ’ਤੇ ਸਮਾਜਵਾਦੀ ਪਾਰਟੀ ਦੇ ਪ੍ਰਵੀਨ ਨਿਸ਼ਾਦ ਨੇ ਭਾਜਪਾ ਦੇ ਉਪੇਂਦਰ ਦੱਤ ਸ਼ੁਕਲਾ ਨੂੰ 21961 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ਫੂਲਪੁਰ ਸੀਟ ’ਤੇ ਸਪਾ ਦੇ ਹੀ ਨਗੇਂਦਰ ਪ੍ਰਤਾਪ ਸਿੰਘ ਨੇ ਭਾਜਪਾ ਦੇ ਕੌਸ਼ਲੇਂਦਰ ਸਿੰਘ ਪਟੇਲ ਨੂੰ 59460 ਵੋਟਾਂ ਨਾਲ ਮਾਤ ਦਿੱਤੀ।
ਬਿਹਾਰ ਦੀ ਅਰਰੀਆ ਲੋਕ ਸਭਾ ਸੀਟ ’ਤੇ ਲਾਲੂ ਪ੍ਰਸ਼ਾਦ ਦੀ ਰਾਸ਼ਟਰੀ ਜਨਤਾ ਦਲ ਦੇ ਸਰਫ਼ਰਾਜ਼ ਆਲਮ ਨੇ ਭਾਜਪਾ ਦੇ ਪ੍ਰਦੀਪ ਕੁਮਾਰ ਸਿੰਘ ਨੂੰ 60 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਭਗਵੀਂ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਅਦ ਜੇਡੀਯੂ-ਭਾਜਪਾ ਗੱਠਜੋਡ਼ ਨੂੰ ਪਹਿਲਾ ਵੱਡਾ ਚੁਣਾਵੀ ਝਟਕਾ ਲੱਗਿਆ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਨੂ...

Posted: March 15, 2018, 2:21 am

ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਤੌਰ 'ਤੇ ਮਾਫ਼ੀ ਮੰਗ ਲਈ ਹੈ।ਆਪਣੇ ਮਾਫ਼ੀਨਾਮੇ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਵੀ ਦੋਸ਼ ਮਜੀਠੀਆ ਖ਼ਿਲਾਫ਼ ਲਗਾਏ ਅਤੇ ਬਿਆਨ ਦਿੱਤੇ ਸਨ, ਮੈਂ ਉਹ ਸਭ ਵਾਪਸ ਲੈਂਦਾ ਹੈ। ਇਹ ਜਾਣਕਾਰੀ ਮਜੀਠੀਆ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਰਾਹੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਬਾਰੇ ਝੂਠੇ ਇਲਜ਼ਾਮਾਂ ਅਤੇ ਦੂਸ਼ਣਬਾਜ਼ੀ ਕਾਰਨ ਮੈਂ ਇੱਕ ਲੰਮਾ ਸਮਾਂ ਬੜੀ ਗਹਿਰੀ ਮਾਨਸਿਕ ਪੀੜਾ ਵਿੱਚੋਂ ਲੰਘਿਆ ਹਾਂ। ਪਰਮਾਤਮਾ ਦੇ ਨਾਲ ਨਾਲ ਦੇਸ਼ ਦੇ ਕਾਨੂੰਨ ਉੱਤੇ ਮੈਂ ਅਟੁੱਟ ਭਰੋਸਾ ਰੱਖਿਆ ਹੈ, ਅਤੇ ਅੱਜ ਉਸੇ ਦਾ ਨਤੀਜਾ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ...

Posted: March 15, 2018, 12:45 am

ਹਰਿਆਣਾ ਵਿਧਾਨ ਸਭਾ 'ਚ ਔਰਤਾਂ ਤੇ ਹੁੰਦੇ ਅੱਤਿਆਚਾਰ ਨੂੰ ਵੇਖਦੇ ਹੋਏ ਪੈਨਲ ਸੋਧ ਬਿੱਲ 2018 ਪਾਸ ਕੀਤਾ ਗਿਆ ਹੈ। ਇਸ 'ਚ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਦੋਸ਼ੀ ਨੂੰ 14 ਸਾਲ ਦੀ ਸਖਤ ਕੈਦ ਜਾਂ ਫਾਂਸੀ ਦੀ ਸਜ਼ਾ ਹੋ ਸਕਦੀ ਹੈ।

...
Posted: March 15, 2018, 12:33 am

ਭੌਤਿਕੀ ਵਿਗਿਆਨੀ 76 ਸਾਲਾਂ ਸਟੀਫ਼ਨ ਹਾਕਿੰਗ ਦਾ ਦੇਹਾਂਤ ਹੋ ਗਿਆ ਹੈ। ਬੀਮਾਰੀ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਲਕਵਾ ਮਾਰ ਗਿਆ ਸੀ।ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਿਗਿਆਨ ਦੇ ਖੇਤਰ ਵਿੱਚ ਨਵੀਂ ਖੋਜ ਜਾਰੀ ਰੱਖੀ।ਹੌਕਿੰਗਜ਼ ਨੇ ਬਲੈਕ ਹੋਲ ਅਤੇ ਬਿੱਗ ਬੈਂਗ ਥਿਊਰੀ ਨੂੰ ਸਮਝਨ ਵਿੱਚ ਅਹਿਮ ਭੂਮੀਕਾ ਨਿਭਾਈ ਸੀ।
ਸਟੀਫਨ ਹੌਕਿੰਗ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਆਰਟੀਫੀਸ਼ਲ ਇੰਟੈਲੀਜੈਨਸ ਨਾਲ ਚੱਲਣ ਵਾਲੀਆਂ ਮਸ਼ੀਨਾਂ ਬਣਾਉਣਾ ਮਾਵਨ ਜਾਤੀ ਲਈ ਖ਼ਤਰਨਾਕ ਹੋ ਸਕਦਾ ਹੈ।
 

...
Posted: March 13, 2018, 11:16 pm

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤ ਮੋਟਰਾਂ ਤੇ ਲੱਗ ਰਹੇ ਬਿਜ਼ਲੀ ਮੀਟਰਾਂ ਬਾਰੇ ਕਿਹਾ ਹੈ ਕਿ ਇਹ ਮੀਟਰ ਸਿਰਫ ਪਾਣੀ ਤੇ ਬਿਜਲੀ ਦੀ ਖਪਤ ਵੇਖਣ ਲਈ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਢੇ ਤੇਰਾਂ ਲੱਖ ਟਿਊਬਵੈੱਲ ਵਿੱਚੋਂ ਸਿਰਫ 900 ‘ਤੇ ਅਜ਼ਮਾਇਸ਼ ਵਜੋਂ ਮੀਟਰ ਲਾਇਆ ਜਾਵੇਗਾ। ਸਰਕਾਰ ਉਨ੍ਹਾਂ ਕਿਸਾਨਾਂ ਨੂੰ ਦਸ ਹਜ਼ਾਰ ਰੁਪਏ ਦੇਵੇਗੀ, ਜੇਕਰ ਮੀਟਰ ਵਿੱਚ ਬਿੱਲ ਸੱਤ ਹਜ਼ਾਰ ਆਉਂਦਾ ਹੈ ਤਾਂ ਬਾਕੀ ਪੈਸੇ ਕਿਸਾਨ ਦੀ ਬੱਚਤ ਹੋਵੇਗੀ।

...
Posted: March 13, 2018, 10:57 pm
© 2018 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar